ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਰਚੂਨ ਮਹਿੰਗਾਈ ਹੇਠਲੇ ਪੱਧਰ ’ਤੇ ਆਉਣ ਕਾਰਨ ਸ਼ੇਅਰ ਬਜ਼ਾਰ ਤੇਜ਼ੀ ’ਚ ਬੰਦ

04:32 PM May 14, 2025 IST
featuredImage featuredImage

ਮੁੰਬਈ, 14 ਮਈ

Advertisement

ਬੁੱਧਵਾਰ ਨੂੰ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਤੇਜ਼ੀ ’ਚ ਬੰਦ ਹੋਏ, ਕਿਉਂਕਿ ਪ੍ਰਚੂਨ ਮਹਿੰਗਾਈ ਅਪ੍ਰੈਲ ਵਿਚ ਲਗਭਗ ਛੇ ਸਾਲਾਂ ਦੇ ਹੇਠਲੇ ਪੱਧਰ 3.16 ਪ੍ਰਤੀਸ਼ਤ ’ਤੇ ਆ ਗਈ। ਅਸਥਿਰ ਵਪਾਰ ਵਿਚ 30-ਸ਼ੇਅਰਾਂ ਵਾਲਾ ਬੀਐੱਸਈ ਬੈਂਚਮਾਰਕ ਸੈਂਸੈਕਸ 182.34 ਅੰਕ ਜਾਂ 0.22 ਪ੍ਰਤੀਸ਼ਤ ਚੜ੍ਹ ਕੇ 81,330.56 ’ਤੇ ਬੰਦ ਹੋਇਆ। ਉਧਰ ਐੱਨਐੱਸਈ ਨਿਫ਼ਟੀ 88.55 ਅੰਕ ਜਾਂ 0.36 ਪ੍ਰਤੀਸ਼ਤ ਵਧ ਕੇ 24,666.90 ’ਤੇ ਬੰਦ ਹੋਇਆ।
ਸੈਂਸੈਕਸ ਫਰਮਾਂ ਵਿੱਚੋਂ ਟਾਟਾ ਸਟੀਲ, ਈਟਰਨਲ, ਟੈੱਕ ਮਹਿੰਦਰਾ, ਮਾਰੂਤੀ, ਮਹਿੰਦਰਾ ਐਂਡ ਮਹਿੰਦਰਾ, ਇਨਫੋਸਿਸ, ਇੰਡਸਇੰਡ ਬੈਂਕ, ਐੱਚਸੀਐੱਲ ਟੈੱਕ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਭਾਰਤੀ ਏਅਰਟੈੱਲ ਪ੍ਰਮੁੱਖ ਲਾਭ ਪ੍ਰਾਪਤ ਕਰਨ ਵਾਲੇ ਸਨ। ਟੈਲੀਕਾਮ ਆਪਰੇਟਰ ਭਾਰਤੀ ਏਅਰਟੈੱਲ ਨੇ ਮਾਰਚ 2025 ਦੀ ਤਿਮਾਹੀ ਵਿੱਚ ਏਕੀਕ੍ਰਿਤ ਸ਼ੁੱਧ ਲਾਭ ਵਿੱਚ ਲਗਭਗ ਪੰਜ ਗੁਣਾ ਵਾਧਾ ਦਰਜ ਕਰਨ ਤੋਂ ਬਾਅਦ ਲਗਭਗ 1 ਪ੍ਰਤੀਸ਼ਤ ਦਾ ਵਾਧਾ ਕੀਤਾ। ਹਾਲਾਂਕਿ, ਏਸ਼ੀਅਨ ਪੇਂਟਸ, ਟਾਟਾ ਮੋਟਰਜ਼, ਕੋਟਕ ਮਹਿੰਦਰਾ ਬੈਂਕ, ਐੱਨਟੀਪੀਸੀ ਅਤੇ ਪਾਵਰ ਗਰਿੱਡ ਪਛੜਨ ਵਾਲਿਆਂ ਵਿਚ ਸ਼ਾਮਲ ਸਨ।
ਉਧਰ ਡਾਲਰ ਦੇ ਮੁਕਾਬਲੇ ਰੁਪੱਈਆ 10 ਪੈਸੇ ਮਜ਼ਬੂਤ ​​ਹੋ ਕੇ 85.26 ’ਤੇ ਬੰਦ ਹੋਇਆ। -ਪੀਟੀਆਈ

Advertisement
Advertisement