Ahmedabad plane crash: ਵਿਜੇ ਰੂਪਾਨੀ ਏਅਰ ਇੰਡੀਆ ਡ੍ਰੀਮਲਾਈਨਰ ’ਤੇ ਸਵਾਰ ਸਨ: ਗੁਜਰਾਤ ਭਾਜਪਾ
03:33 PM Jun 12, 2025 IST
ਅਦਿਤੀ ਟੰਡਨ
ਨਵੀਂ ਦਿੱਲੀ, 12 ਜੂਨ
Advertisement
ਗੁਜਰਾਤ ਭਾਜਪਾ ਨੇ ਪੁਸ਼ਟੀ ਕੀਤੀ ਹੈ ਕਿ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਡ੍ਰੀਮਲਾਈਨਰ ’ਤੇ ਸਵਾਰ ਸਨ। ਗੁਜਰਾਤ ਭਾਜਪਾ ਦੇ ਬੁਲਾਰੇ ਯਗਨੇਸ਼ ਦਵੇ ਨੇ ਫ਼ੋਨ 'ਤੇ ‘ਟ੍ਰਿਬਿਊਨ’ ਨੂੰ ਦੱਸਿਆ ਕਿ ਰੂਪਾਨੀ ਆਪਣੀ ਯਾਤਰਾ ਯੋਜਨਾ ਅਨੁਸਾਰ ਜਹਾਜ਼ ਵਿੱਚ ਸਨ।
ਉਨ੍ਹਾਂ ਕਿਹਾ, ‘‘ਹਾਲਾਂਕਿ ਸਾਨੂੰ ਵਿਜੇਭਾਈ ਰੂਪਾਨੀ ਦੇ ਬਾਰੇ ਹਾਲੇ ਤੱਕ ਕੋਈ ਖ਼ਬਰ ਨਹੀਂ ਹੈ। ਹਾਦਸੇ ਵਾਲੀ ਥਾਂ ’ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।’’ ਇਸ ਪੱਤਰਕਾਰ ਨੂੰ ਪਹਿਲੀ ਅਧਿਕਾਰਤ ਪੁਸ਼ਟੀ ਕੀਤੀ ਹੈ ਕਿ ਸਾਬਕਾ ਮੁੱਖ ਮੰਤਰੀ ਉਸ ਜਹਾਜ਼ ਵਿੱਚ ਸਵਾਰ ਸਨ, ਜਿੱਥੇ ਜ਼ਿਆਦਾਤਰ ਯਾਤਰੀਆਂ ਦੇ ਮਰਨ ਦਾ ਖਦਸ਼ਾ ਹੈ।
Advertisement
ਇਹ ਵੀ ਪੜ੍ਹੋ:
Air India Plane crash ਅਹਿਮਦਾਬਾਦ ਵਿਚ ਮੇਘਾਨੀਨਗਰ ਨੇੜੇ ਏਅਰ ਇੰਡੀਆ ਦੇ ਜਹਾਜ਼ ਨੂੰ ਹਾਦਸਾ
ਦਵੇ ਨੇ ਕਿਹਾ ਕਿ ਰੂਪਾਨੀ ਦਾ ਪਰਿਵਾਰ ਰਾਜਕੋਟ ਵਿੱਚ ਸਥਿਤ ਹੈ ਅਤੇ ਇਸ ਸਮੇਂ ਟਿੱਪਣੀਆਂ ਲਈ ਮੌਜੂਦ ਨਹੀਂ ਹੈ। ਰੁਪਾਨੀ ਪੰਜਾਬ ਅਤੇ ਚੰਡੀਗੜ੍ਹ ਭਾਜਪਾ ਦੇ ਇੰਚਾਰਜ ਵੀ ਹਨ।
Advertisement