Stock Market: ਸੋਮਵਾਰ ਦੀ ਗਿਰਾਵਟ ਤੋਂ ਬਾਅਦ ਸ਼ੇਅਰ ਬਜ਼ਾਰ ’ਚ ਮੰਗਲਵਾਰ ਨੂੰ ਤੇਜ਼ੀ ਆਈ
04:48 PM Apr 08, 2025 IST
ਮੁੰਬਈ, 8 ਅਪਰੈਲ
Advertisement
Stock Market: 10 ਮਹੀਨਿਆਂ ਵਿਚ ਸਭ ਤੋਂ ਵੱਡੀ ਗਿਰਾਵਟ ਦਾ ਸਾਹਮਣਾ ਕਰਨ ਤੋਂ ਇੱਕ ਦਿਨ ਬਾਅਦ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਵਿਚ ਇਕਦਮ ਤੇਜ਼ੀ ਦਰਜ ਕੀਤੀ ਗਈ। 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 1,089.18 ਅੰਕ ਜਾਂ 1.49 ਪ੍ਰਤੀਸ਼ਤ ਵਧ ਕੇ 74,227.08 ’ਤੇ ਬੰਦ ਹੋਇਆ। ਦਿਨ ਦੌਰਾਨ ਇਹ 1,721.49 ਅੰਕ ਜਾਂ 2.35 ਪ੍ਰਤੀਸ਼ਤ ਵਧ ਕੇ 74,859.39 ’ਤੇ ਪਹੁੰਚ ਗਿਆ ਸੀ। ਐੱਨਐਸਈ ਨਿਫਟੀ 374.25 ਅੰਕ ਜਾਂ 1.69 ਪ੍ਰਤੀਸ਼ਤ ਵਧ ਕੇ 22,535.85 ’ਤੇ ਪਹੁੰਚ ਗਿਆ।
ਟਾਈਟਨ, ਬਜਾਜ ਫਾਈਨੈਂਸ, ਸਟੇਟ ਬੈਂਕ ਆਫ਼ ਇੰਡੀਆ, ਲਾਰਸਨ ਐਂਡ ਟੂਬਰੋ, ਐਕਸਿਸ ਬੈਂਕ, ਬਜਾਜ ਫਿਨਸਰਵ, ਏਸ਼ੀਅਨ ਪੇਂਟਸ ਅਤੇ ਜ਼ੋਮੈਟੋ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲੇ ਸਨ। -ਪੀਟੀਆਈ
Advertisement
Advertisement