For the best experience, open
https://m.punjabitribuneonline.com
on your mobile browser.
Advertisement

ਐੱਸਟੀਐੱਫ ਵੱਲੋਂ ਹੈਰੋਇਨ ਅਤੇ ਹਥਿਆਰਾਂ ਸਣੇ ਚਾਰ ਗ੍ਰਿਫ਼ਤਾਰ

12:00 PM Oct 24, 2023 IST
ਐੱਸਟੀਐੱਫ ਵੱਲੋਂ ਹੈਰੋਇਨ ਅਤੇ ਹਥਿਆਰਾਂ ਸਣੇ ਚਾਰ ਗ੍ਰਿਫ਼ਤਾਰ
ਐੱਸਟੀਐੱਫ ਦੀ ਹਿਰਾਸਤ ਵਿੱਚ ਚਾਰੋਂ ਮੁਲਜ਼ਮ।
Advertisement

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 23 ਅਕਤੂਬਰ
ਪੰਜਾਬ ਪੁਲੀਸ ਦੀ ਨਸ਼ਿਆਂ ਖ਼ਿਲਾਫ਼ ਗਠਿਤ ਸਪੈਸ਼ਲ ਟਾਸਕ ਫੋਰਸ ਥਾਣਾ ਫੇਜ਼-4, ਮੁਹਾਲੀ ਦੀ ਵਿਸ਼ੇਸ਼ ਟੀਮ ਨੇ 4 ਵਿਅਕਤੀਆਂ ਨੂੰ ਦੇਸੀ ਪਿਸਤੌਲ, 2 ਕਾਰਤੂਸ, .32 ਬੋਰ ਦੇ 10 ਕਾਰਤੂਸ ਅਤੇ 30 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੀ ਮਾਰੂਤੀ ਕਾਰ ਵੀ ਕਬਜ਼ੇ ਵਿੱਚ ਲਈ ਹੈ। ਐੱਸਟੀਐੱਫ਼ ਦੇ ਡੀਐੱਸਪੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਐਸਟੀਐਫ਼ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੁਖਦੇਵ ਉਰਫ਼ ਸੁੱਖਾ ਵਾਸੀ ਪਿੰਡ ਮੰਗਲਪੁਰ (ਹਰਿਆਣਾ), ਤੇਜਿੰਦਰ ਸਿੰਘ ਉਰਫ਼ ਤੇਜ਼ੀ ਵਾਸੀ ਪਿੰਡ ਕੰਬਾਲੀ (ਬੱਸੀ ਪਠਾਣਾ), ਸਮਰ ਸਿੰਘ ਉਰਫ਼ ਸਮਰਾ ਵਾਸੀ ਪਿੰਡ ਮੁਸਤੇ ਕੇ (ਫਿਰੋਜ਼ਪੁਰ) ਅਤੇ ਲਵਪ੍ਰੀਤ ਸਿੰਘ ਉਰਫ਼ ਲਵ ਵਾਸੀ ਪਿੰਡ ਜਾਮਾ ਰੱਖਈਆ ਹਿਠਾਰ (ਫਿਰੋਜ਼ਪੁਰ) ਨਸ਼ੀਲੇ ਪਦਾਰਥ ਵੇਚਣ ਦਾ ਧੰਦਾ ਕਰਦੇ ਹਨ ਅਤੇ ਇਹ ਸਾਰੇ ਮਾਰੂਤੀ ਕਾਰ ਵਿੱਚ ਮੁਹਾਲੀ ਖੇਤਰ ਵਿੱਚ ਆਪਣੇ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਆਏ ਹੋਏ ਹਨ ਜਨਿ੍ਹਾਂ ਕੋਲ ਨਾਜਾਇਜ਼ ਅਸਲਾ ਵੀ ਹੈ। ਇਸ ’ਤੇ ਪੁਲੀਸ ਨੇ ਮਦਨਪੁਰ ਚੌਕ ਨੇੜੇ ਨਾਕਾ ਲਾ ਕੇ ਉਕਤ ਵਿਅਕਤੀਆਂ ਨੂੰ ਕਾਬੂ ਕਰ ਲਿਆ। ਇਨ੍ਹਾਂ ਕੋਲੋਂ 30 ਗਰਾਮ ਹੈਰੋਇਨ, ਦੇਸੀ ਕੱਟਾ ਸਮੇਤ 2 ਦੇਸੀ ਕਾਰਤੂਸ ਅਤੇ .32 ਬੋਰ ਦੇ 10 ਕਾਰਤੂਸ ਬਰਾਮਦ ਕੀਤੇ ਗਏ।
ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਸੁਖਦੇਵ ਸੁੱਖਾ ਖ਼ਿਲਾਫ਼ ਪਹਿਲਾਂ ਵੀ ਸੀਆਈਏ ਨਿਰਵਾਣਾ (ਹਰਿਆਣਾ) ਅਤੇ ਥਾਣਾ ਸਦਰ ਨਿਰਵਾਣਾ ਵਿੱਚ 4 ਪਰਚੇ ਦਰਜ ਹਨ। ਉਹ ਪਿਛਲੇ 8 ਮਹੀਨੇ ਤੋਂ ਸੰਤੇ ਮਾਜਰਾ ਦੀ ਇੱਕ ਸੁਸਾਇਟੀ ਵਿੱਚ ਕਿਰਾਏ ’ਤੇ ਕਮਰਾ ਲੈ ਕੇ ਰਹਿ ਰਿਹਾ ਸੀ ਅਤੇ ਫਿਰੋਜ਼ਪੁਰ ਤੋਂ ਸਸਤੇ ਭਾਅ ਹੈਰੋਇਨ ਲਿਆ ਕੇ ਮੁਹਾਲੀ ਅਤੇ ਖਰੜ ਇਲਾਕੇ ਵਿੱਚ ਆਪਣੇ ਗਾਹਕਾਂ ਨੂੰ ਮਹਿੰਗੇ ਭਾਅ ’ਤੇ ਵੇਚਦਾ ਹੈ। ਮੁਲਜ਼ਮ ਤੇਜਿੰਦਰ ਸਿੰਘ ਵੀ ਸੁੱਖੇ ਨਾਲ ਰਹਿੰਦਾ ਹੈ। ਐੱਸਟੀਐੱਫ ਅਨੁਸਾਰ ਮੁਲਜ਼ਮ ਸਮਰ ਸਿੰਘ ਸਮਰਾ ਇਨ ਡਰਾਇਵ ਵਿੱਚ ਗੱਡੀ ਚਲਾਉਂਦਾ ਹੈ ਅਤੇ ਉਸ ਦੇ ਵਿਰੁੱਧ ਥਾਣਾ ਐਸਐਸਓਸੀ ਫਾਜ਼ਿਲਕਾ ਵਿੱਚ ਪਰਚਾ ਦਰਜ ਹੈ।

Advertisement

Advertisement
Author Image

Advertisement
Advertisement
×