ਸ਼ਿਵ ਮੰਦਰ ’ਚੋਂ ਚੜ੍ਹਾਵਾ ਚੋਰੀ
09:06 AM Sep 11, 2024 IST
ਪੱਤਰ ਪ੍ਰੇਰਕ
ਜਲੰਧਰ, 10 ਸਤੰਬਰ
ਸ਼ਹਿਰ ਦੇ ਬਸਤੀ ਇਲਾਕੇ ’ਚ ਸਥਿਤ ਘਾਸ ਮੰਡੀ ਵਿੱਚ ਸਥਿਤ ਭਗਤਾ ਦੀ ਖੂਈ ਦੇ ਸ਼ਿਵ ਮੰਦਰ ’ਚ ਸੋਮਵਾਰ ਰਾਤ ਨੂੰ ਚੋਰੀ ਹੋ ਗਈ। ਮੁਲਜ਼ਮ ਮੰਦਰ ਦੇ ਅੰਦਰੋਂ ਸਾਰਾ ਚੜ੍ਹਾਵਾ ਆਪਣੇ ਨਾਲ ਲੈ ਗਏ। ਮੁਲਜ਼ਮ ਛੱਤ ਰਾਹੀਂ ਮੰਦਰ ਵਿੱਚ ਦਾਖ਼ਲ ਹੋਏ ਸਨ। ਇਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ’ਚ ਦੋਸ਼ੀ ਮੰਦਰ ਦੇ ਅੰਦਰ ਚੋਰੀ ਕਰਦੇ ਨਜ਼ਰ ਆ ਰਹੇ ਹਨ।
ਮੰਦਰ ਕਮੇਟੀ ਦੇ ਮੈਂਬਰ ਸੋਨੂੰ ਵਰਮਾ ਨੇ ਦੱਸਿਆ ਕਿ ਜਦੋਂ ਸਵੇਰੇ ਸਾਢੇ ਪੰਜ ਵਜੇ ਮੰਦਰ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੰਦਰ ਅੰਦਰੋਂ ਬੰਦ ਮਿਲਿਆ। ਇਸ ਤੋਂ ਬਾਅਦ ਪੰਡਿਤ ਨੇ ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਜਾ ਕੇ ਦੇਖਿਆ ਕਿ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਮੰਦਰ ਦੇ ਸਾਰੇ ਦਾਨ ਬਾਕਸ ਚੋਰੀ ਹੋ ਚੁੱਕੇ ਸਨ। ਥਾਣਾ ਨੰਬਰ-5 ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
Advertisement
Advertisement