ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇਤਿਹਾਸਕ ਮੰਦਰ ਵਿੱਚੋਂ ਸੋਨੇ ਦੇ ਗਹਿਣੇ ਚੋਰੀ

07:07 AM Aug 25, 2024 IST

ਪੱਤਰ ਪ੍ਰੇਰਕ
ਨੰਗਲ, 24 ਅਗਸਤ
ਇੱਥੇ ਨਾਲ ਲਗਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ’ਤੇ ਸਥਿਤ ਇਤਿਹਾਸਕ ਮੰਦਰ ਮਾਤਾ ਜਾਲਫ਼ਾ ਦੇਵੀ ਨੂੰ ਚੋਰਾਂ ਨੇ ਬੀਤੀ ਰਾਤ ਨਿਸ਼ਾਨਾ ਬਣਾਇਆ। ਉਹ ਮਾਤਾ ਜੀ ਦੇ ਸੋਨੇ ਦੀਆਂ ਵਾਲੀਆਂ ਅਤੇ ਨੱਥ ਵੀਲੈ ਗਏ। ਮੰਦਰ ਕਮੇਟੀ ਦੇ ਪ੍ਰਧਾਨ ਭਵਿਸ਼ਨ ਕੁਮਾਰ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਨੂੰ ਮੰਦਰ ਦੇ ਪੁਜਾਰੀ ਯਾਤਰਾ ਲਈ ਬਾਹਰ ਜਾਣ ਦੀ ਤਿਆਰੀ ਨੂੰ ਲੈ ਕੇ ਸਿਰਫ ਕੁਝ ਹੀ ਮਿੰਟ ਮੰਦਰ ਤੋਂ ਓਹਲੇ ਹੋਏ ਤੇ ਪਿੱਛੋਂ ਘਟਨਾ ਵਾਪਰ ਗਈ। ਉਨ੍ਹਾਂ ਕਿਹਾ ਕਿ ਮੰਦਰ ਵਿੱਚ ਲੱਗੇ ਕੈਮਰਿਆਂ ਵਿੱਚ ਇਕ ਨੌਜਵਾਨ ਮੰਦਰ ਦੇ ਬਰਾਮਦੇ ਵਿੱਚ ਸ਼ੱਕੀ ਹਾਲਤ ਵਿੱਚ ਘੁੰਮਦਾ ਨਜ਼ਰ ਆਇਆ ਜੋ ਘਟਨਾ ਤੋਂ ਬਾਅਦ ਗਾਇਬ ਹੋ ਗਿਆ। ਥਾਣਾ ਮੁਖੀ ਰਾਹੁਲ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੇ ਮੌਕੇ ਦਾ ਜਾਇਜ਼ਾ ਲਿਆ।

Advertisement

Advertisement
Advertisement