For the best experience, open
https://m.punjabitribuneonline.com
on your mobile browser.
Advertisement

ਨਹਿਰੀ ਪਟਵਾਰੀ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ

07:23 AM Mar 19, 2024 IST
ਨਹਿਰੀ ਪਟਵਾਰੀ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ
ਚੋਣ ਮੌਕੇ ਹਾਜ਼ਰ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਤੇ ਹੋਰ। -ਫੋਟੋ: ਰੱਤੀਆਂ
Advertisement

ਨਿੱਜੀ ਪੱਤਰ ਪ੍ਰੇਰਕ
ਮੋਗਾ, 18 ਮਾਰਚ
ਇੱਥੇ ਨਹਿਰੀ ਪਟਵਾਰੀ ਯੂਨੀਅਨ ਜਲ ਸਰੋਤ ਵਿਭਾਗ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਚੇਅਰਮੈਨ ਚਰਨਪ੍ਰੀਤ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪਿਛਲੇ ਸੱਤ ਸਾਲਾਂ ਤੋਂ ਸੂਬਾ ਪ੍ਰਧਾਨ ਚਲੇ ਆ ਰਹੇ ਜਸਕਰਨ ਸਿੰਘ ਗਹਿਰੀ ਬੁੱਟਰ ਨੂੰ ਮੁੜ ਸਰਬਸੰਮਤੀ ਨਾਲ ਸੂਬਾ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਸਟੇਟ ਕਮੇਟੀ ਮੈਂਬਰ, ਸੂਬੇ ਦੀਆਂ ਸਮੂਹ ਡਿਵੀਜ਼ਨਾਂ ਦੇ ਪ੍ਰਧਾਨ, ਸਰਕਲ ਪ੍ਰਧਾਨਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਰੈਵੇਨਿਊ ਕੇਡਰ ਦੀਆਂ ਮੰਗਾਂ ਤੇ ਮੁਸਕਿਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਪ੍ਰਦੀਪ ਸ਼ਰਮਾ, ਕਿਰਪਾਲ ਸਿੰਘ ਪੰਨੂ, ਅਵਤਾਰ ਸਿੰਘ ਮਾਨਸਾ, ਰਾਜਦੀਪ ਸਿੰਘ ਚੰਦੀ, ਸੁਰਿੰਦਰਪਾਲ ਸ਼ਰਮਾ (ਸਾਰੇ ਸੀਨੀਅਰ ਮੀਤ ਪ੍ਰਧਾਨ), ਸੰਤੋਸ਼ ਕੁਮਾਰ ਗਰਗ ਸਰਪ੍ਰਸਤ, ਰਾਹੁਲ ਸ਼ਰਮਾ, ਦਵਿੰਦਰ ਮੰਡੇਰ (ਦੋਵੇਂ ਸੂਬਾ ਮੀਤ ਪ੍ਰਧਾਨ), ਕੰਵਲਜੀਤ ਸਿੰਘ ਬੇਦੀ, ਰਜਿੰਦਰ ਸ਼ਰਮਾ, ਕਰਮਜੀਤ ਸਿੰਘ, ਸੁਰਜੀਤ ਸਿੰਘ ਧਾਲੀਵਾਲ, ਸੁਰਿੰਦਰ ਸਿੰਘ, ਸਨਮਤੀ ਕੁਮਾਰ, ਹਰਨੇਕ ਸਿੰਘ, ਗੁਰਜੰਟ ਸਿੰਘ, ਗੁਰਿੰਦਰ ਸਿੰਘ, ਜਤਿੰਦਰ ਜੌਹਲ, ਸੁਖਵੀਰ ਸਿੰਘ ਮਾਨ, ਸਰਕਲ ਕੰਢੀ ਕੈਨਾਲ ਹੁਸ਼ਿਆਰਪੁਰ ਅਤੇ ਨਹਿਰੀ ਪਟਵਾਰ ਯੂਨੀਅਨ ਦੇ ਸੀਨੀਅਰ ਆਗੂ ਹਾਜ਼ਰ ਸਨ।

Advertisement

Advertisement
Author Image

Advertisement
Advertisement
×