For the best experience, open
https://m.punjabitribuneonline.com
on your mobile browser.
Advertisement

ਭਦੌੜ: ਅਲਕੜਾ ’ਚ ਕਿਸਾਨਾਂ ਨੇ ਭਾਜਪਾ ਵੱਲੋਂ ਲਗਾਇਆ ਵੱਖਰਾ ਬੂਥ ਚੁਕਾਇਆ

03:37 PM Jun 01, 2024 IST
ਭਦੌੜ  ਅਲਕੜਾ ’ਚ ਕਿਸਾਨਾਂ ਨੇ ਭਾਜਪਾ ਵੱਲੋਂ ਲਗਾਇਆ ਵੱਖਰਾ ਬੂਥ ਚੁਕਾਇਆ
Advertisement

ਰਾਜਿੰਦਰ ਵਰਮਾ
ਭਦੌੜ, 1 ਜੂਨ
ਭਾਜਪਾ ਵੱਲੋਂ ਸਾਰੇ ਪਿੰਡਾਂ ਵਿੱਚ ਆਪਣੇ ਬੂਥ ਲਗਾਉਣ ਦੀਆਂ ਕੀਤੀਆਂ ਕੋਸ਼ਿਸ਼ਾਂ ਉਸ ਸਮੇਂ ਅਧੂਰੀਆਂ ਰਹਿ ਗਈਆਂ, ਜਦੋਂ ਪਿੰਡ ਅਲਕੜਾ ਦੇ ਕਿਸਾਨਾਂ ਨੇ ਪਿੰਡ ਵਿੱਚ ਬੂਥ ਨਹੀਂ ਲੱਗਣ ਦਿੱਤਾ। ਪਿੰਡ ਅਲਕੜਾ ਵਿਖੇ ਕਾਂਗਰਸ, ਆਪ, ਸ਼੍ਰੋਮਣੀ ਅਕਾਲੀ ਦਲ, ਬਸਪਾ ਅਤੇ ਅਕਾਲੀ ਦਲ (ਅ) ਦੇ ਵਰਕਰਾਂ ਵੱਲੋਂ ਸਾਂਝਾ ਬੂਥ ਲਗਾਇਆ ਗਿਆ ਸੀ, ਜਦਕਿ ਭਾਜਪਾ ਵੱਲੋਂ ਵੱਖਰੇ ਤੌਰ ’ਤੇ ਬੂਥ ਲਗਾਇਆ ਗਿਆ ਸੀ। ਇਸ ਬਾਰੇ ਜਦੋਂ ਕਿਸਾਨ ਆਗੂਆਂ ਨੂੰ ਪਤਾ ਲੱਗਾ ਤਾਂ ਉਹ ਫੋਰੀ ਉੱਥੇ ਪੁੱਜ ਗਏ ਤੇ ਬੂਥ ਉੱਪਰ ਬਾਹਰਲੇ ਪਿੰਡਾਂ ਦੇ ਬੰਦੇ ਬੈਠੇ ਸੀ। ਕਿਸਾਨ ਆਗੂ ਕਮਲਜੀਤ ਸਿੰਘ, ਗੁਰਮੇਲ ਸਿੰਘ ਅਤੇ ਹੋਰਨਾਂ ਨੇ ਉਨ੍ਹਾਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਕਿਸਾਨ ਆਗੂਆਂ ਕਿਹਾ ਕਿ ਪਿੰਡ ਦਾ ਕੋਈ ਵਿਅਕਤੀ ਬੂਥ ’ਤੇ ਬਿਠਾ ਦਿਓ, ਕੋਈ ਇਤਰਾਜ ਨਹੀਂ ਪਰ ਉਹ ਬਾਹਰਲੇ ਪਿੰਡ ਦੇ ਵਿਅਕਤੀ ਨੂੰ ਬੂਥ ਨਹੀਂ ਲਗਾਉਣ ਦੇਣਗੇ। ਇਸ ’ਤੇ ਭਾਜਪਾ ਦੇ ਆਗੂ ਕੋਈ ਜਵਾਬ ਨਾ ਦੇ ਸਕੇ ਤੇ ਕੁੱਝ ਸਮਾਂ ਉਹ ਕੁਰਸੀਆਂ ’ਤੇ ਬੈਠੇ ਰਹੇ ਤੇ ਬਾਅਦ ਵਿੱਚ ਇਕ ਇਕ ਕਰਕੇ ਚਲੇ ਗਏ। ਇਸ ਸਮੇਂ ਥਾਣਾ ਮੁੱਖੀ ਸ਼ੇਰਵਿੰਦਰ ਸਿੰਘ ਨੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕੀਤਾ।

Advertisement

Advertisement
Author Image

Advertisement
Advertisement
×