ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਸੂਬਾ ਪੱਧਰੀ ਮੁਕਾਬਲੇ ਸ਼ੁਰੂ

06:35 AM Oct 20, 2024 IST
ਖੇਡ ਪ੍ਰਬੰਧਕ ਖਿਡਾਰੀਆਂ ਨਾਲ ਸਾਂਝੀ ਤਸਵੀਰ ਖਿਚਵਾਉਂਦੇ ਹੋਏ। -ਫੋਟੋ: ਸੂਦ

ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 19 ਅਕਤੂਬਰ
ਖੇਡ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2024, ਸੀਜ਼ਨ-3’ ਅਧੀਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ 24 ਅਕਤੂਬਰ ਤੱਕ ਕਰਵਾਈਆਂ ਜਾਣ ਵਾਲੀਆਂ ਸੂਬਾ ਪੱਧਰੀ ਖੇਡਾਂ ਫੈਂਸਿੰਗ ਅਤੇ ਸਾਫਟਬਾਲ ਦੇ ਮੁਕਾਬਲਿਆਂ ਦੀ ਸ਼ੁਰੂਆਤ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਅਤੇ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਚ ਹੋਈ। ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਚਾਰ ਹਜ਼ਾਰ ਦੇ ਕਰੀਬ ਖਿਡਾਰੀ ਭਾਗ ਲੈਣਗੇ। ਫੈਂਸਿੰਗ ਮੁਕਾਬਲੇ ਇਨਡੋਰ ਜ਼ਿਮਨੇਜ਼ੀਅਮ ਹਾਲ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਅਤੇ ਸਾਫਟਬਾਲ ਮੁਕਾਬਲੇ ਗੁਰੂ ਗ੍ਰੰਥ ਸਾਹਿਬ ਵਰਲਡ ’ਵਰਸਿਟੀ ’ਚ ਚੱਲਣਗੇ।
ਨੋਡਲ ਅਫ਼ਸਰ ਰਾਹੁਲਦੀਪ ਸਿੰਘ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਅੰਡਰ-14, ਅੰਡਰ-17, ਅੰਡਰ-21, 21 ਤੋਂ 30 ਸਾਲ ਅਤੇ 31 ਤੋਂ 40 ਸਾਲ ਤੱਕ ਉਮਰ ਵਰਗ ਵਿੱਚ ਮੁਕਾਬਲੇ ਕਰਵਾਏ ਜਾ ਰਹੇ ਹਨ। ਪਹਿਲੇ ਦਿਨ ਸਾਫਟਬਾਲ ਅੰਡਰ-14 ਵਿੱਚ ਅੰਮ੍ਰਿਤਸਰ ਦੀ ਟੀਮ ਨੇ ਸੰਗਰੂਰ ਨੂੰ 11-1 ਨਾਲ ਅਤੇ ਮੁਕਤਸਰ ਦੀ ਟੀਮ ਨੇ ਬਠਿੰਡਾ ਨੂੰ 4-0 ਨਾਲ ਮਾਤ ਦਿੱਤੀ ਜਦੋਂਕਿ ਅੰਡਰ-17 ਵਿੱਚ ਫਾਜ਼ਿਲਕਾ ਨੇ ਮੋਗਾ ਨੂੰ 15-01 ਨਾਲ ਅਤੇ ਪਟਿਆਲਾ ਦੀ ਟੀਮ ਨੇ ਮੁਕਤਸਰ ਦੀ ਟੀਮ ਨੂੰ 4-3 ਨਾਲ ਮਾਤ ਦਿੱਤੀ।
ਫੈਂਸਿੰਗ ਵਿੱਚ ਪੂਲ ਮੁਕਾਬਲਿਆਂ ਤਹਿਤ ਮਾਨਸਾ ਦੇ ਅੰਮ੍ਰਿਤਪ੍ਰੀਤ ਸਿੰਘ, ਫ਼ਿਰੋਜ਼ਪੁਰ ਦੇ ਪੁਸ਼ਪਨਾਥ, ਮਾਨਸਾ ਦੇ ਸੁਖਮਨਦੀਪ ਸਿੰਘ, ਫ਼ਿਰੋਜ਼ਪੁਰ ਦੇ ਯੁਵਰਾਜ ਸ਼ਰਮਾ, ਪਟਿਆਲਾ ਦੇ ਪ੍ਰਭਕੀਰਤ ਸਿੰਘ ਅਤੇ ਮਾਨਸਾ ਦੇ ਨਿਸ਼ਨਵੀਰ ਸਿੰਘ ਨੇ ਜਿੱਤਾਂ ਦਰਜ ਕੀਤੀਆਂ।

Advertisement

Advertisement