ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਰਸਾ ਵਿਹਾਰ ਵਿੱਚ ਨਾਟਕ ‘ਪੰਜਾਬ ਵੇ’ ਦਾ ਮੰਚਨ

07:43 AM Jan 19, 2025 IST
featuredImage featuredImage
ਨਾਟਕ ‘ਪੰਜਾਬ ਵੇ’ ਦਾ ਮੰਚਨ ਕਰਦੇ ਹੋਏ ਕਲਾਕਾਰ।

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਜਨਵਰੀ
ਨੈਸ਼ਨਲ ਸਕੂਲ ਆਫ ਡਰਾਮਾ, ਦਿੱਲੀ ਦੇ ਸਹਿਯੋਗ ਨਾਲ ਪ੍ਰਸਿੱਧ ਨਾਟ ਸੰਸਥਾ ਮੰਚ ‘ਰੰਗਮੰਚ ਅੰਮ੍ਰਿਤਸਰ’ ਵੱਲੋਂ ਲਗਾਤਾਰ ਇਕ ਮਹੀਨਾ ਚੱਲਣ ਵਾਲੀ ਰੰਗਮੰਚ ਕਾਰਜਸ਼ਾਲਾ ਸਮਾਪਤ ਹੋ ਗਈ ਹੈ। ਅੱਜ ਸਮਾਪਤੀ ਸਮਾਗਮ ਦੇ ਆਖਰੀ ਦਿਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦਾ ਲਿਖਿਆ ਤੇ ਨਿਰਦੇਸ਼ਿਤ ਨਾਟਕ ‘ਪੰਜਾਬ ਵੇ’ ਦਾ ਮੰਚਣ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ।
ਨਾਟਕ ‘ਪੰਜਾਬ ਵੇ’ ਦੀ ਕਹਾਣੀ ਅੱਜ ਦੇ ਪੰਜਾਬ ਬਾਰੇ ਹੈ, ਜੋ ਆਪਣੀ ਜਵਾਨੀ ਤੋਂ ਬਿਨਾਂ ਦਿਨੋਂ-ਦਿਨ ਬੰਜਰ ਹੁੰਦੀ ਜਾ ਰਹੀਂ ਹੈ। ਇਹ ਨੌਜਵਾਨ ਪੰਜਾਬ ਦਾ ਭਵਿੱਖ ਹਨ, ਜੋ ਬੇਰੁਜ਼ਗਾਰੀ, ਗਲਤ ਸਿੱਖਿਆ ਨੀਤੀਆਂ ਅਤੇ ਸਿੱਖਿਆ ਪ੍ਰਣਾਲੀਆਂ ਦੀ ਅਸਫ਼ਲਤਾ ਕਾਰਨ ਆਪਣੇ ਸੂਬੇ ’ਚ ਰਹਿਣ ਲਈ ਕੋਈ ਦਿਲਚਸਪੀ ਨਹੀਂ ਰੱਖਦੇ। ਉਹ ਕਿਸੇ ਵੀ ਤਰੀਕੇ ਵਿਦੇਸ਼ ਜਾਣ ਲਈ ਤੜਪ ਰਹੇ ਹਨ। ਨਾਟਕ ਵਿੱਚ ਸਾਜਨ ਸਿੰਘ, ਸਿਦਕ ਗਿੱਲ, ਰੋਬਿਨਪ੍ਰੀਤ, ਆਕਾਸ਼ਦੀਪ, ਲਵਪ੍ਰੀਤ, ਅਭਿਸ਼ੇਕ ਐਰੀ, ਰਮਨ, ਸਾਕਸ਼ੀ ਰਾਠੌਰ, ਸ਼ਿਵਮ ਸਿੰਗਲਾ, ਵਿਪਨ, ਸੂਰਜ ਸਿੰਘ, ਸਰਤਾਜ ਸਿੰਘ, ਕਰਨ, ਏਕਮ, ਨਰੈਣ ਆਦਿ ਕਲਾਕਾਰਾਂ ਨੇ ਅਦਾਕਾਰੀ ਕੀਤੀ। ਨਾਟਕ ਦਾ ਗੀਤ-ਸੰਗੀਤ ਕੁਸ਼ਾਗਰ ਕਾਲੀਆ ਨੇ ਦਿੱਤਾ। ਨਾਟਕ ਦੇ ਅੰਤ ਵਿੱਚ ਵਿਦਿਆਰਥੀਆਂ ਨੂੰ ਨੈਸ਼ਨਲ ਸਕੂਲ ਆਫ਼ ਡਰਾਮਾ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਦਾਕਾਰਾ ਜਤਿੰਦਰ ਕੌਰ, ਡਾ. ਅਰਵਿੰਦਰ ਕੌਰ ਧਾਲੀਵਾਲ, ਡਾ. ਅਵਤਾਰ ਸਿੰਘ, ਸਤਨਾਮ ਕੌਰ ਨਿੱਝਰ, ਰਮੇਸ਼ ਯਾਦਵ, ਅਦਾਕਾਰ ਹਰਦੀਪ ਗਿੱਲ, ਅਨੀਤਾ ਦੇਵਗਨ, ਪ੍ਰੀਤਪਾਲ ਰੁਪਾਣਾ, ਗਾਇਕ ਹਰਿੰਦਰ ਸੋਹਲ, ਗੁਰਤੇਜ ਮਾਨ ਤੇ ਹੋਰ ਹਾਜ਼ਰ ਸਨ।

Advertisement

Advertisement