ਐੱਸਐੱਸਪੀ ਗਗਨਅਜੀਤ ਸਿੰਘ ਨੇ ਦੱਸੇ ਹਾਕੀ ਦੇ ਗੁਰ
ਮੁਕੰਦ ਸਿੰਘ ਚੀਮਾ
ਸੰਦੌੜ, 12 ਦਸੰਬਰ
ਗੁਰਲਗਨ ਫਾਊਂਡੇਸ਼ਨ ਕੈਨੇਡਾ ਵੱਲੋਂ ਪਿੰਡ ਕੁਠਾਲਾ ਦੇ ਹਾਕੀ ਖੇਡਣ ਵਾਲੇ ਸੈਂਕੜੇ ਬੱਚਿਆਂ ਨੂੰ ਖੇਡ ਕਿੱਟਾਂ ਵੰਡਣ ਲਈ ਇੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਾਕੀ ਓਲੰਪੀਅਨ ਤੇ ਜ਼ਿਲ੍ਹਾ ਮਾਲੇਰਕੋਟਲਾ ਦੇ ਐੱਸਐੱਸਪੀ ਗਗਨਅਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਕਰਮਜੀਤ ਸਿੰਘ ਕੁਠਾਲਾ ਨੇ ਐੱਸਐੱਸਪੀ ਗਗਨਅਜੀਤ ਸਿੰਘ ਦਾ ਪਿੰਡ ਪੁੱਜਣ ’ਤੇ ਸਵਾਗਤ ਕੀਤਾ। ਐੱਸਐੱਸਪੀ ਗਗਨਅਜੀਤ ਸਿੰਘ ਨੇ ਕਿਹਾ ਕਿ ਹਾਕੀ ਸਾਡੀ ਕੌਮੀ ਖੇਡ ਹੈ ਅਤੇ ਹਾਕੀ ਨੂੰ ਪਿੰਡ ਪੱਧਰ ਤੇ ਪ੍ਰਫੁੱਲਤ ਕਰਨ ਲਈ ਪਿੰਡ ਕੁਠਾਲਾ ਦੇ ਉਦਮੀ ਨੌਜਵਾਨ ਵਧਾਈ ਦੇ ਪਾਤਰ ਹਨ। ਉਨ੍ਹਾਂ ਚੇਅਰਮੈਨ ਕਰਮਜੀਤ ਸਿੰਘ ਮਾਨ, ਲਖਵੀਰ ਸਿੰਘ ਗਰੇਵਾਲ ਕੈਨੇਡਾ ਅਤੇ ਗੁਰਲਗਨ ਫਾਊਂਡੇਸ਼ਨ ਨੂੰ ਇਸ ਕਾਰਜ ਲਈ ਵਧਾਈ ਦਿੱਤੀ। ਅੰਤ ਵਿੱਚ ਉਨ੍ਹਾਂ ਹਾਕੀ ਖਿਡਾਰੀਆਂ ਨੂੰ ਖੇਡ ਕਿੱਟਾਂ ਵੀ ਵੰਡੀਆਂ। ਇਸ ਮੌਕੇ ਪ੍ਰਿੰਸੀਪਲ ਰਾਜਿੰਦਰ ਕੁਮਾਰ, ਜਸਵੀਰ ਸਿੰਘ ਸੀਰਾ ਗਰੇਵਾਲ, ਆੜ੍ਹਤੀ ਰਾਮਿੰਦਰ ਸਿੰਘ ਮਾਨ, ਹਾਕੀ ਕੋਚ ਕਿੰਦੀ ਧਾਲੀਵਾਲ, ਬਲਵੀਰ ਸਿੰਘ ਸੰਧੂ, ਰਾਜੇਸ਼ ਰਿਖੀ, ਗੁਰੀ ਚਹਿਲ, ਪੰਚ ਤਲਵਿੰਦਰ ਸਿੰਘ ਕਾਲਾ, ਰਣਜੀਤ ਸਿੰਘ ਪੰਚ, ਗੁਰਮੀਤ ਸਿੰਘ ਪੰਚ, ਜੋਨੀ ਚਹਿਲ, ਬਹਾਦਰ ਸਿੰਘ ਚਹਿਲ, ਗੁਰਵਿੰਦਰ ਸਿੰਘ ਸੰਧੂ, ਸੈਂਟੀ ਕੁਠਾਲਾ ਸਮੇਤ ਪਤਵੰਤੇ ਤੇ ਖਿਡਾਰੀ ਹਾਜ਼ਰ ਸਨ।