ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦੇਸ਼ੀ ਖੋਜੀ ਜਹਾਜ਼ਾਂ ਦੀ ਆਵਾਜਾਈ ਤੋਂ ਅਗਲੇ ਸਾਲ ਪਾਬੰਦੀ ਹਟਾਏਗਾ ਸ੍ਰੀਲੰਕਾ

07:33 AM Jul 08, 2024 IST

ਕੋਲੰਬੋ, 7 ਜੁਲਾਈ
ਸ੍ਰੀਲੰਕਾ ਨੇ ਦੇਸ਼ ਦੀਆਂ ਬੰਦਰਗਾਹਾਂ ’ਤੇ ਆਉਣ ਵਾਲੇ ਵਿਦੇਸ਼ੀ ਖੋਜੀ ਜਹਾਜ਼ਾਂ ਤੋਂ ਅਗਲੇ ਸਾਲ ਤੋਂ ਪਾਬੰਦੀ ਹਟਾਉਣ ਦਾ ਫ਼ੈਸਲਾ ਕੀਤਾ ਹੈ। ਜਾਪਾਨੀ ਮੀਡੀਆ ਰਿਪੋਰਟਾਂ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਚੀਨ ਦੇ ਹਾਈਟੈੱਕ ਖ਼ੁਫੀਆ ਜਹਾਜ਼ ਨੂੰ ਸ੍ਰੀਲੰਕਾਈ ਬੰਦਰਗਾਹ ’ਤੇ ਰੁਕਣ ਦੀ ਇਜ਼ਾਜਤ ਦੇਣ ਕਾਰਨ ਭਾਰਤ ਤੇ ਅਮਰੀਕਾ ਵੱਲੋਂ ਸੁਰੱਖਿਆ ਚਿੰਤਾਵਾਂ ਜਤਾਈਆਂ ਗਈਆਂ ਸਨ ਜਿਸ ਮਗਰੋਂ ਟਾਪੂਨੁਮਾ ਦੇਸ਼ ਨੇ ਵਿਦੇਸ਼ੀ ਖੋਜੀ ਜਹਾਜ਼ਾਂ ਦੀ ਆਮਦ ’ਤੇ ਪਾਬੰਦੀ ਲਗਾ ਦਿੱਤੀ ਸੀ। ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਵਿਦੇਸ਼ੀ ਖੋਜੀ ਜਹਾਜ਼ਾਂ ਤੋਂ ਪਾਬੰਦੀ ਹਟਾਉਣ ਸਬੰਧੀ ਜਾਣਕਾਰੀ ‘ਐੱਨਐੱਚਕੇ ਵਰਲਡ ਜਾਪਾਨ’ ਨੂੰ ਦਿੱਤੀ।
ਚੀਨੀ ਖੋਜੀ ਬੇੜਿਆਂ ਦੀ ਹਿੰਦ ਮਹਾਸਾਗਰ ਵਿੱਚ ਵਧਦੀ ਆਵਾਜਾਈ ਦੇ ਮੱਦੇਨਜ਼ਰ ਨਵੀਂ ਦਿੱਲੀ ਨੇ ਇਨ੍ਹਾਂ ’ਤੇ ਜਾਸੂਸੀ ਜਹਾਜ਼ ਹੋਣ ਦਾ ਸ਼ੱਕ ਪ੍ਰਗਟਾਇਆ ਸੀ ਅਤੇ ਕੋਲੰਬੋ ਨੂੰ ਅਪੀਲ ਕੀਤੀ ਸੀ ਕਿ ਉਹ ਅਜਿਹੇ ਜਹਾਜ਼ਾਂ ਨੂੰ ਆਪਣੀ ਬੰਦਰਗਾਹ ’ਤੇ ਰੁਕਣ ਦੀ ਇਜਾਜ਼ਤ ਨਾ ਦੇਵੇ। ਭਾਰਤ ਵੱਲੋਂ ਸੁਰੱਖਿਆ ਚਿੰਤਾਵਾਂ ਪ੍ਰਗਟਾਏ ਜਾਣ ਮਗਰੋਂ ਸ੍ਰੀਲੰਕਾ ਨੇ ਜਹਾਜ਼ਾਂ ਦੇ ਦਾਖ਼ਲੇ ’ਤੇ ਪਾਬੰਦੀ ਲਗਾ ਦਿੱਤੀ ਸੀ। -ਪੀਟੀਆਈ

Advertisement

Advertisement