ਸ੍ਰੀਲੰਕਾ: ਭਾਰਤੀ ਜੋੜੇ ਦੀ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ
06:22 AM Jun 06, 2024 IST
ਕੋਲੰਬੋ:
Advertisement
ਸ੍ਰੀਲੰਕਾ ਵਿੱਚ ਪਰਿਵਾਰ ਨਾਲ ਛੁੱਟੀਆਂ ਮਨਾਉਣ ਆਏ ਇੱਕ ਭਾਰਤੀ ਜੋੜੇ ਦੀ ਹੰਬਨਟੋਟਾ ਨੇੜੇ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 35 ਸਾਲਾ ਵਿਅਕਤੀ ਅਤੇ 33 ਸਾਲਾ ਔਰਤ ਵਜੋਂ ਹੋਈ ਹੈ। ਦੋਵੇਂ ਭਾਰਤੀ ਨਾਗਰਿਕ ਅਤੇ ਪਤੀ-ਪਤਨੀ ਸਨ। ਮੀਡੀਆ ਰਿਪੋਰਟ ਅਨੁਸਾਰ ਇਹ ਘਟਨਾ ਬੀਤੇ ਦਿਨ ਕਿਰਿੰਦਾ ਬੀਚ ’ਤੇ ਵਾਪਰੀ। ਪੁਲੀਸ ਨੇ ਮ੍ਰਿਤਕਾਂ ਦੇ ਨਾਮ ਨਹੀਂ ਦੱਸੇ। -ਪੀਟੀਆਈ
Advertisement
Advertisement