ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ੍ਰੀਜੇਸ਼ ਐੱੱਫਆਈਐੱਚ ਐਥਲੀਟਸ ਕਮੇਟੀ ਦੇ ਸਹਿ-ਚੇਅਰਮੈਨ ਨਿਯੁਕਤ

07:41 AM Mar 29, 2024 IST

ਲੁਸਾਨੇ/ਨਵੀਂ ਦਿੱਲੀ, 28 ਮਾਰਚ
ਭਾਰਤੀ ਟੀਮ ਦੇ ਸਟਾਰ ਗੋਲਕੀਪਰ ਪੀ.ਆਰ.ਸ੍ਰੀਜੇਸ਼ ਤੇ ਚਿਲੀ ਦੀ ਮਹਿਲਾ ਡਿਫੈਂਡਰ ਕੈਮਿਲਾ ਕੈਰਮ ਨੂੰ ਕੌਮਾਂਤਰੀ ਹਾਕੀ ਫੈਡਰੇਸ਼ਨ ਦੀ ਨਵੀਂ ਐੱਫਆਈਐੱਚ ਐਥਲੀਟਸ ਕਮੇਟੀ ਦਾ ਸਹਿ-ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਇਸ ਨਵੀਂ ਜ਼ਿੰਮੇਵਾਰੀ ਲਈ ਸ੍ਰੀਜੇਸ਼ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤਜਰਬੇਕਾਰ ਗੋਲਕੀਪਰ ਆਪਣੇ ਸਾਥੀ ਖਿਡਾਰੀਆਂ ਦੇ ਜੀਵਨ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਅ ਸਕਦਾ ਹੈ। ਐੱਫਆਈਐੱਚ ਐਥਲੀਟਸ ਸਲਾਹ-ਮਸ਼ਵਰਾ ਦੇਣ ਵਾਲੀ ਸੰਸਥਾ ਵਜੋਂ ਜ਼ਿੰਮੇਵਾਰੀ ਨਿਭਾਏਗੀ। ਕਮੇਟੀ ਵੱਲੋਂ ਐੱਫਆਈਐੱਚ ਕਾਰਜਕਾਰੀ ਬੋਰਡ, ਕਮੇਟੀਆਂ, ਸਲਾਹਕਾਰ ਕਮੇਟੀਆਂ ਤੇ ਹੋਰਨਾਂ ਜਥੇਬੰਦੀਆਂ ਨੂੰ ਸਿਫਾਰਸ਼ਾਂ ਕੀਤੀਆਂ ਜਾਣਗੀਆਂ। ਸ੍ਰੀਜੇਸ਼ ਤੇ ਕੈਮਿਲਾ ਨੇ ਕਿਹਾ ਕਿ ਐਥਲੈਟਿਕ ਕਮੇਟੀ ਦਾ ਹਿੱਸਾ ਬਣਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਤੇ ਸਹਿ-ਚੇਅਰਮੈਨ ਵਧੀਕ ਜ਼ਿੰਮੇਵਾਰੀ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਐੱਫਆਈਐੱਚ ਕਾਰਜਕਾਰੀ ਬੋਰਡ ਨੇ ਕੁਝ ਹੋਰ ਨਵੇਂ ਮੈਂਬਰਾਂ ਦੇ ਨਾਵਾਂ ਨੂੰ ਵੀ ਹਰੀ ਝੰਡੀ ਦਿੱਤੀ ਹੈ। ਹਾਕੀ ਇੰਡੀਆ ਦੇ ਸਕੱਤਰ ਜਨਰਲ ਭੋਲਾ ਨਾਥ ਸਿੰਘ ਨੇ ਕਿਹਾ, ‘‘ਅਸੀਂ ਪੀ.ਆਰ.ਸ੍ਰੀਜੇਸ਼ ਨੂੰ ਇਸ ਨਵੀਂ ਨਿਯੁਕਤੀ ਲਈ ਵਧਾਈ ਦਿੰਦੇ ਹਾਂ। ਸ੍ਰੀਜੇਸ਼ ਹਮਦਰਦ ਆਗੂ ਹੈ ਤੇ ਸਹਿ-ਚੇਅਰਮੈਨ ਵਜੋਂ ਉਹ ਇਹ ਯਕੀਨੀ ਬਣਾਏਗਾ ਕਿ ਖੇਡ ਦੀ ਤਰੱਕੀ ਲਈ ਕੁੱਲ ਆਲਮ ਵਿਚ ਹਾਕੀ ਖਿਡਾਰੀਆਂ ਦੀ ਆਵਾਜ਼ ਸੁਣੀ ਜਾਵੇ।’’ -ਪੀਟੀਆਈ

Advertisement

Advertisement
Advertisement