ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

68ਵੀਆਂ ਜ਼ੋਨਲ ਪੱਧਰੀ ਖੇਡਾਂ ’ਚ ਸਪਰਿੰਗ ਡੇਲ ਦੇ ਖਿਡਾਰੀ ਮੋਹਰੀ

08:05 AM Aug 13, 2024 IST
68ਵੀਆਂ ਜ਼ੋਨਲ ਪੱਧਰੀ ਖੇਡਾਂ ਵਿੱਚੋਂ ਸਪਰਿੰਗ ਡੇਲ ਸਕੂਲ ਦੇ ਜੇਤੂ ਖਿਡਾਰੀ। - ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਅਗਸਤ
ਸਪਰਿੰਗ ਡੇਲ ਪਬਲਿਕ ਸਕੂਲ, ਸ਼ੇਰਪੁਰ ਰੋਡ ਦੇ ਬੱਚਿਆਂ ਨੇ 68ਵੀਆਂ ਜ਼ੋਨਲ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਸਕੂਲ ਦੇ ਖਿਡਾਰੀਆਂ ਨੇ ਵਾਲੀਬਾਲ, ਹੈਂਡਬਾਲ ਤੇ ਬੈਡਮਿੰਟਨ ਵਿੱਚ ਸ਼ਿਰਕਤ ਕਰਦਿਆਂ ਇਨਾਮ ਜਿੱਤੇ। ਸਕੂਲ ਦੀਆਂ ਲੜਕੀਆਂ ਨੇ ਵਾਲੀਬਾਲ ਅੰਡਰ- 17 ਵਿੱਚ ਪਹਿਲਾ, ਅੰਡਰ- 14 ਵਿੱਚ ਦੂਜਾ ਸਥਾਨ ਅਤੇ ਅੰਡਰ- 19 ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੈਂਡਬਾਲ ’ਚ ਸਕੂਲ ਦੇ ਲੜਕਿਆਂ ਨੇ ਅੰਡਰ- 19 ਮੁਕਾਬਲੇ ਵਿੱਚ ਤੀਜਾ, ਅੰਡਰ- 17 ਵਿੱਚ ਪਹਿਲਾ ਤੇ ਅੰਡਰ- 14 ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਖੇਡ ’ਚ ਅੰਡਰ- 17 ਲੜਕੀਆਂ ਵਿੱਚੋਂ ਦੂਜਾ ਅਤੇ ਅੰਡਰ- 19 ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਬੈਡਮਿੰਟਨ ਲੜਕਿਆਂ ਦੇ ਅੰਡਰ- 19 ਮੁਕਾਬਲੇ ਵਿੱਚ ਦੂਜਾ ਸਥਾਨ ਜਦਕਿ ਇਸੇ ਖੇਡ ’ਚ ਲੜਕੀਆਂ ਅੰਡਰ- 14 ਮੁਕਾਬਲੇ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰਾਂ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਭਵਿੱਖ ’ਚ ਵੀ ਇਸੇ ਤਰ੍ਹਾਂ ਜਿੱਤਾਂ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।

Advertisement

Advertisement
Advertisement