For the best experience, open
https://m.punjabitribuneonline.com
on your mobile browser.
Advertisement

ਪੀਏਯੂ ਦੇ ਕਾਲਜਾਂ ਵਿੱਚ ਐਂਟੀ-ਰੈਗਿੰਗ ਦਿਵਸ ਮਨਾਇਆ

08:37 AM Aug 13, 2024 IST
ਪੀਏਯੂ ਦੇ ਕਾਲਜਾਂ ਵਿੱਚ ਐਂਟੀ ਰੈਗਿੰਗ ਦਿਵਸ ਮਨਾਇਆ
ਪੀਏਯੂ ਵਿੱਚ ਰੈਗਿੰਗ ਖ਼ਿਲਾਫ਼ ਰੈਲੀ ਕੱਢਦੇ ਹੋਏ ਵਿਦਿਆਰਥੀ।- ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਅਗਸਤ
ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਅਤੇ ਕਮਿਊਨਿਟੀ ਸਾਇੰਸ ਕਾਲਜ ਨੇ ਕਾਲਜ ਕੈਂਪਸ ਵਿੱਚ ਐਂਟੀ-ਰੈਗਿੰਗ ਦਿਹਾੜਾ ਮਨਾਇਆ। ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਕਿਹਾ ਕਿ ਵਿਦਿਆਰਥੀ ਹੀ ਇੱਕ-ਦੂਜੇ ਨਾਲ ਮਿਲਵਰਤਨ ਵਿੱਚੋਂ ਆਦਰਸ਼ਕ ਸਥਿਤੀਆਂ ਸਿਰਜਦੇ ਹਨ। ਖੇਤੀਬਾੜੀ ਕਾਲਜ ਦੇ ਐਂਟੀ-ਰੈਗਿੰਗ ਸੈੱਲ ਡਾ. ਐੱਸ ਐੱਸ ਸੰਧੂ ਨੇ ਨਵੇਂ ਵਿਦਿਆਰਥੀਆਂ ਨੂੰ ਸੁਖਾਵਾਂ ਮਾਹੌਲ ਮੁਹੱਈਆ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਕਨਵੀਨਰ ਡਾ. ਇੰਦਰਜੀਤ ਸਿੰਘ ਨੇ ਵਿਦਿਆਰਥੀਆਂ ਦੀ ਅਗਵਾਈ ਕਰ ਕੇ ਕਾਲਜ ਵਿੱਚ ਰੈਗਿੰਗ ਖਿਲਾਫ਼ ਰੈਲੀ ਕੱਢੀ। ਅਕਾਦਮਿਕ ਮਾਮਲਿਆਂ ਦੀ ਕਮੇਟੀ ਦੇ ਚੇਅਰਪਰਸਨ ਡਾ. ਐੱਸ ਕੇ ਢਿੱਲੋਂ ਨੇ ਵਿਦਿਆਰਥੀਆਂ ਨੂੰ ਉਸਾਰੂ ਪਾਸੇ ਧਿਆਨ ਲਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਇੰਦਰਪਾਲ ਸਿੰਘ, ਡਾ. ਵਿਵੇਕ ਸ਼ਰਮਾ ਅਤੇ ਡਾ. ਕੇ.ਕੇ. ਗਿੱਲ ਵੀ ਮੌਜੂਦ ਸਨ। ਕਮਿਊਨਟੀ ਸਾਇੰਸ ਕਾਲਜ ਦੀ ਡੀਨ ਡਾ. ਕਿਰਨ ਬੈਂਸ ਨੇ ਰੈਗਿੰਗ ਦੇ ਬੁਰੇ ਪ੍ਰਭਾਵਾਂ ਅਤੇ ਇਸਦੇ ਵਿਦਿਆਰਥੀਆਂ ਦੀ ਮਾਨਸਿਕਤਾ ਉੱਪਰ ਪੈਣ ਵਾਲੇ ਮਾੜੇ ਅਸਰ ਬਾਰੇ ਵੀ ਦੱਸਿਆ। ਕਾਲਜ ਦੀ ਐਂਟੀ-ਰੈਗਿੰਗ ਕਮੇਟੀ ਦੀ ਕਨਵੀਨਰ ਡਾ. ਕਿਰਨ ਗਰੋਵਰ ਅਤੇ ਕੋ-ਕਨਵੀਨਰ ਡਾ. ਦੀਪਿਕਾ ਵਿੱਗ ਨੇ ਵਿਦਿਆਰਥੀਆਂ ਨੂੰ ਰੈਗਿੰਗ ਖਿਲਾਫ਼ ਲਾਮਬੰਦ ਹੋਣ ਲਈ ਪ੍ਰੇਰਿਤ ਕੀਤਾ।

Advertisement
Advertisement
Author Image

sukhwinder singh

View all posts

Advertisement
×