ਖੇਡਾਂ ਵਤਨ ਪੰਜਾਬ ਦੀਆਂ: ਹਾਕੀ ’ਚ ਜਲੰਧਰ ਨੇ ਮਾਲੇਰਕੋਟਲਾ ਨੂੰ ਹਰਾਇਆ
ਪੱਤਰ ਪ੍ਰੇਰਕ
ਜਲੰਧਰ, 19 ਅਕਤੂਬਰ
‘ਖੇਡਾਂ ਵਤਨ ਪੰਜਾਬ ਦੀਆਂ-2023’ ਤਹਿਤ ਸਪੋਰਟਸ ਸਕੂਲ/ਕਾਲਜ ਵਿੱਚ ਅਥਲੈਟਿਕਸ ਅਤੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਹਾਕੀ ਮੁਕਾਬਲੇ ਹੋਏ। ਇਸ ਦੌਰਾਨ ਅੱਜ ਓਲੰਪੀਅਨ ਹਾਰਦਿਕ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ।
ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨੇ ਦੱਸਿਆ ਕਿ ਅਥਲੈਟਿਕਸ (ਮਹਿਲਾ) 65 ਵਿਚ ਰਾਜ ਬਾਜਵਾ ਮੁਹਾਲੀ ਨੇ 7.01 ਮੀਟਰ ਗੋਲਾ ਸੁੱਟ ਕੇ ਪਹਿਲਾ, ਰਾਜਵਿੰਦਰ ਕੌਰ ਪਟਿਆਲਾ ਨੇ 6.38 ਮੀ ਗੋਲਾ ਸੁੱਟ ਕੇ ਦੂਜਾ ਅਤੇ ਪਰਮਜੀਤ ਬਠਿੰਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੇ ਅੰਡਰ-17, 5000 ਮੀਟਰ ਵਾਕ ਰੌਬਨਿ ਸਿੰਘ ਜਲੰਧਰ ਨੇ 24.5.17 ਸਮੇਂ ਵਿੱਚ ਪੂਰੀ ਕਰ ਕੇ ਪਹਿਲਾ, ਗੁਰਪ੍ਰਕਾਸ਼ ਸਿੰਘ ਫਤਹਿਗੜ੍ਹ ਸਾਹਿਬ ਨੇ 26.33.29 ਨਾਲ ਦੂਜਾ ਅਤੇ ਪ੍ਰਭਜੋਤ ਸਿੰਘ ਪਟਿਆਲਾ ਨੇ 29.08.68 ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੇ ਅੰਡਰ-14 ਸ਼ਾਟਪੁੱਟ ਵਿਚ ਮੰਤਾਜ ਸਿੰਘ ਤਰਨ ਤਾਰਨ ਨੇ 14.04 ਮੀਟਰ ਗੋਲਾ ਸੁੱਟ ਕੇ ਪਹਿਲਾ, ਅਰਮਾਨ ਫਾਜ਼ਿਲਕਾ ਨੇ 12.18 ਨਾਲ ਦੂਜਾ ਤੇ ਸ਼ਿਵਾਨਸ਼ ਜੱਗਾ ਫਾਜ਼ਿਲਕਾ ਨੇ 11.72 ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਅੰਡਰ-14 ਸ਼ਾਟਪੁੱਟ ਵਿਚ ਮੰਨਤ ਫਤਹਿਗੜ੍ਹ ਸਾਹਿਬ ਨੇ ਪਹਿਲਾ, ਸੀਰਤ ਕੰਬੋਜ ਫਾਜ਼ਿਲਕਾ ਨੇ ਦੂਜਾ ਤੇ ਤਨਰੀਤ ਕੌਰ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਹਾਕੀ ਅੰਡਰ-17 ਲੜਕਿਆਂ ਦੇ ਸੈਮੀ ਫਾਈਨਲ ਵਿਚ ਜਲੰਧਰ ਨੇ ਮਾਲੇਰਕੋਟਲਾ ਨੂੰ 4-2 ਨਾਲ ਅਤੇ ਦੂਜੇ ਸੈਮੀ ਫਾਈਨਲ ਵਿਚ ਮੁਹਾਲੀ ਨੇ ਗੁਰਦਾਸਪੁਰ ਨੂੰ 1-0 ਨਾਲ ਹਰਾਇਆ। ਅੰਡਰ-21 ਲੜਕੇ ਮੁਕਾਬਲੇ ਵਿੱਚ ਬਠਿੰਡਾ ਨੇ ਅੰਮ੍ਰਿਤਸਰ ਨੂੰ 3-0 ਨਾਲ ਹਰਾਇਆ। ਇਸੇ ਤਰ੍ਹਾਂ ਜਲੰਧਰ ਨੇ ਬਰਨਾਲਾ ਨੂੰ 4-0 ਨਾਲ ਅਤੇ ਬਠਿੰਡਾ ਨੇ ਮਾਲੇਰਕੋਟਲਾ ਨੂੰ 5-0 ਨਾਲ ਮਾਤ ਦਿੱਤੀ ਜਦੋਂਕਿ ਰੂਪਨਗਰ ਨੇ ਫਤਹਿਗੜ੍ਹ ਸਾਹਿਬ ਨੂੰ 3-0 ਨਾਲ ਹਰਾਇਆ।