For the best experience, open
https://m.punjabitribuneonline.com
on your mobile browser.
Advertisement

ਦੀਪਾ ਕਰਮਾਕਰ ਦੇ ਸੰਨਿਆਸ ਦੇ ਫ਼ੈਸਲੇ ਤੋਂ ਖੇਡ ਮੰਤਰੀ ਹੈਰਾਨ

07:39 AM Oct 10, 2024 IST
ਦੀਪਾ ਕਰਮਾਕਰ ਦੇ ਸੰਨਿਆਸ ਦੇ ਫ਼ੈਸਲੇ ਤੋਂ ਖੇਡ ਮੰਤਰੀ ਹੈਰਾਨ
Advertisement

ਨਵੀਂ ਦਿੱਲੀ, 9 ਅਕਤੂਬਰ
ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਸਾਬਕਾ ਜਿਮਨਾਸਟ ਦੀਪਾ ਕਰਮਾਕਰ ਨੂੰ ਪੱਤਰ ਲਿਖ ਕੇ ਖੇਡਾਂ ਤੋਂ ਸੰਨਿਆਸ ਲੈਣ ਦੇ ਉਸ ਦੇ ਫ਼ੈਸਲੇ ’ਤੇ ਹੈਰਾਨੀ ਜਤਾਈ ਹੈ। ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਜਿਮਨਾਸਟ ਬਣੀ ਦੀਪਾ ਰੀਓ ਓਲੰਪਿਕ 2016 ਵਿੱਚ ਚੌਥੇ ਸਥਾਨ ’ਤੇ ਰਹੀ ਸੀ। ਉਸ ਨੇ ਸੋਮਵਾਰ ਨੂੰ ਖੇਡ ਨੂੰ ਅਲਵਿਦਾ ਕਹਿ ਦਿੱਤਾ। ਮਾਂਡਵੀਆ ਨੇ ਦੀਪਾ ਨੂੰ ਲਿਖੇ ਪੱਤਰ ’ਚ ਕਿਹਾ, ‘ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਜਿਮਨਾਸਟਿਕ ਤੋਂ ਸੰਨਿਆਸ ਲੈ ਲਿਆ ਹੈ। ਮੈਂ ਤੁਹਾਡੇ ਫੈਸਲੇ ਤੋਂ ਹੈਰਾਨ ਹਾਂ ਪਰ ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਇਹ ਫ਼ੈਸਲਾ ਜ਼ਿੰਦਗੀ ਦੀਆਂ ਮਹੱਤਵਪੂਰਨ ਤਰਜੀਹਾਂ ਅਤੇ ਤਜ਼ਰਬਿਆਂ ਨੂੰ ਧਿਆਨ ਵਿਚ ਰੱਖਦਿਆਂ ਲਿਆ ਹੋਵੇਗਾ। ਮੈਂ ਤੁਹਾਡੇ ਫ਼ੈਸਲੇ ਦਾ ਪੂਰਾ ਸਨਮਾਨ ਕਰਦਾ ਹਾਂ। ਤੁਹਾਡਾ ਜਿਮਨਾਸਟਿਕ ਦਾ ਸਫ਼ਰ, ਜੋ ਮਹਿਜ਼ 6 ਸਾਲ ਦੀ ਉਮਰ ’ਚ ਸ਼ੁਰੂ ਹੋ ਗਿਆ ਸੀ, ਬਹੁਤ ਪ੍ਰੇਰਨਾਦਾਇਕ ਹੈ। ਇਸ ਖੇਡ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਤੁਸੀਂ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹਿਆ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਮੇਜਰ ਧਿਆਨਚੰਦ ਖੇਲ ਰਤਨ ਅਤੇ ਪਦਮਸ੍ਰੀ ਵਰਗੇ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਹੋਣਾ ਤੁਹਾਡੇ ਵਿਲੱਖਣ ਯੋਗਦਾਨ ਦਾ ਪ੍ਰਮਾਣ ਹੈ।’ -ਪੀਟੀਆਈ

Advertisement

Advertisement
Advertisement
Author Image

Advertisement