ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦਾ ਖੇਡ ਮੇਲਾ ਸਮਾਪਤ
ਹਤਿੰਦਰ ਮਹਿਤਾ
ਜਲੰਧਰ, 29 ਮਾਰਚ
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿੱਚ ਦੋ ਰੋਜ਼ਾ ਖੇਡ ਮੇਲਾ ਸਮਾਪਤ ਹੋ ਗਿਆ। ਅੱਜ ਸਮਾਗਮ ’ਚ ਮੇਅਰ ਵਿਨੀਤ ਧੀਰ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਂ ਕਿ ਹਰਜਿੰਦਰ ਸਿੰਘ ਲਾਡਾ, ਸੌਰਵ ਸੇਠ ਅਤੇ ਪ੍ਰੋ. ਮਨਜੀਤ ਸਿੰਘ ਢੱਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕਾਲਜ ਦੇ ਓਐੱਸਡੀ ਡਾ. ਕਮਲੇਸ਼ ਸਿੰਘ ਦੁੱਗਲ ਨੇ ਮੇਅਰ ਧੀਰ ਦਾ ਸਵਾਗਤ ਕੀਤਾ। ਮੇਅਰ ਨੇ ਵਿਨੀਤ ਧੀਰ ਨੇ ਆਖਿਆ ਕਿ ਖੇਡਾਂ ਮਨੁੱਖ ਅੰਦਰ ਮੁਕਾਬਲੇ ਦੀ ਭਾਵਨਾ ਨੂੰ ਪੈਦਾ ਕਰਦੀਆਂ ਹਨ। ਇਸ ਮਗਰੋਂ ਮੁਕਾਬਲਿਆਂ ਦੌਰਾਨ 200 ਮੀਟਰ ਦੌੜ ਵਿੱਚ ਅਰਸ਼ਪ੍ਰੀਤ ਕੌਰ ਨੇ ਪਹਿਲਾ, ਚਾਰਵੀ ਢੀਂਗਰਾ ਨੇ ਦੂਜਾ ਅਤੇ ਨੰਦਨੀ ਨੇ ਤੀਜਾ, ਲੜਕਿਆਂ ਵਿੱਚ ਕੁਨਾਲ ਸ਼ਰਮਾ ਨੇ ਪਹਿਲਾ, 10 ਮੀਟਰ ਦੌੜ ਵਿੱਚ ਰਾਮਹਿਤ ਨੇ ਤੀਜਾ ਅਤੇ ਰੋਹਿਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਵਿੱਚ ਰੋਹਿਤ ਕੁਮਾਰ ਨੇ ਪਹਿਲਾ, ਤਰੁਣ ਪ੍ਰਮਾਨਿਕ ਅਤੇ ਰੋਹਿਤ ਨੇ ਸਾਂਝੇ ਤੌਰ ’ਤੇ ਦੂਜਾ ਅਤੇ ਸੈਮਸਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬੈਡਮਿੰਟਨ ਲੜਕੀਆਂ ਵਿੱਚ ਭਵਿਆ ਨੇ ਪਹਿਲਾ ਸਥਾਨ, ਲੜਕਿਆਂ ਵਿੱਚ ਜੈਸ਼ਵੀ ਨੇ ਪਹਿਲਾ ਅਤੇ ਜੈਸ਼ਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰੱਸਾਕਸ਼ੀ ਵਿੱਚ ਲੜਕਿਆਂ ਦੀ ਟੀਮ ਨੇ ਪਹਿਲਾ, ਨੀਲਮ ਨੇ ਦੂਜਾ ਅਤੇ ਲੜਕੀਆਂ ਦੀ ਟੀਮ ਵਿੱਚ ਮਨਜੋਤ ਕੌਰ ਦੀ ਟੀਮ ਨੇ ਪਹਿਲਾ ਤੇ ਪੱਲਵੀ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਤ ਵਿੱਚ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮਗਰੋਂ ਜੇਤੂਆਂ ਦਾ ਤਗ਼ਮਿਆਂ ਤੇ ਟਰਾਫ਼ੀਆਂ ਨਾਲ ਸਨਮਾਨ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਮਾਨਸੀ ਚੋਪੜਾ, ਗੁਰਪ੍ਰੀਤ ਕੌਰ ਅਤੇ ਸਿਮਰਨਪ੍ਰੀਤ ਕੌਰ ਨੇ ਬਾਖੂਬੀ।