ਅਕਾਲ ਅਕੈਡਮੀ ਢੀਂਡਸਾ ਵਿੱਚ ਖੇਡ ਮੇਲਾ
ਪੱਤਰ ਪ੍ਰੇਰਕ
ਸਮਰਾਲਾ, 24 ਨਵੰਬਰ
ਅਕਾਲ ਅਕੈਡਮੀ ਢੀਂਡਸਾ ਵਿੱਚ 17ਵਾਂ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ। ਇਸ ਖੇਡ ਸਮਾਗਮ ਦੀ ਸ਼ੁਰੂਆਤ ਅਕੈਡਮੀ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ, ਮਾਰਚ-ਪਾਸਟ ਅਤੇ ਮਿਸ਼ਾਲ ਜਗਾ ਕੇ ਕੀਤੀ। ਇਸ ਖੇਡ ਸਮਾਗਮ ਵਿੱਚ ਸਾਰੇ ਵਿਦਿਆਰਥੀਆਂ ਨੇ 100 ਮੀਟਰ ਦੌੜ, 200 ਮੀਟਰ ਦੌੜ, ਰਿਲੇਅ ਦੌੜ ,ਸ਼ੌਟ ਪੁੱਟ, ਜੈਵਲਿਨ ਥ੍ਰੋਅ, ਸਲੋਅ ਸਾਇਕਲਿੰਗ ਆਦਿ ਵਿੱਚ ਹਿੱਸਾ ਲੈ ਕੇ ਆਪਣੀ ਕਾਬਲੀਅਤ ਦੇ ਜੌਹਰ ਦਿਖਾਏ। ਨਰਸਰੀ ਤੇ ਕੇਜੀ ਦੇ ਵਿਦਿਆਰਥੀਆਂ ਨੇ ਵੀ ਦੌੜਾਂ ਲਾਈਆਂ। ਖੇਡ ਮੇਲੇ ਦੌਰਾਨ ਚਾਰ ਹਾਊਸ- ਅਜੈ, ਅਭੈ ,ਅਮੁੱਲ ਤੇ ਅਤੁੱਲ ਤਹਿਤ ਵਿਦਿਆਰਥੀਆਂ ਨੇ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਦੌਰਾਨ ਓਵਰਆਲ ਟਰਾਫੀ ਅਮੁੱਲ ਹਾਊਸ ਨੇ ਹਾਸਲ ਕੀਤੀ। 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਰੱਸਾ ਕੱਸੀ ਮੁਕਾਬਲੇ ਵੀ ਕਰਵਾਏ ਗਏ। ਵੱਖ-ਵੱਖ ਖੇਡਾਂ ਵਿੱਚ ਪਹਿਲਾਂ, ਦੂਜਾ ਅਤੇ ਤੀਜਾ ਦਰਜਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਪ੍ਰਿੰਸੀਪਲ ਅਰਵਿੰਦਰ ਪਾਲ ਕੌਰ ਓਬਰਾਏ ਨੇ ਸਨਮਾਨਿਤ ਕੀਤਾ। ਇਸ ਮੌਕੇ ਅਕੈਡਮੀ ਦੇ ਪ੍ਰਿੰਸੀਪਲ ਨੇ ਸਾਰੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਜਿੱਤ ਨਾਲੋਂ ਕਿਸੇ ਵੀ ਮੁਕਾਬਲੇ ਵਿੱਚ ਹਿੱਸਾ ਲੈਣਾ ਵੱਡੀ ਜਿੱਤ ਹੁੰਦੀ ਹੈ।