ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਪਾਈਸਜੈੱਟ ਦੀ ਲੇਹ ਜਾ ਰਹੀ ਉਡਾਣ ਤਕਨੀਕੀ ਨੁਕਸ ਕਰਕੇ ਦਿੱਲੀ ਮੁੜੀ

01:31 PM May 26, 2024 IST

ਨਵੀਂ ਦਿੱਲੀ, 26 ਮਈ
ਸਪਾਈਸਜੈੱਟ ਦੀ ਲੇੇਹ ਜਾ ਰਹੀ ਉਡਾਣ ਨੂੰ ਅੱਜ ਸਵੇਰੇ ਤਕਨੀਕੀ ਨੁਕਸ ਕਰਕੇ ਕੌਮੀ ਰਾਜਧਾਨੀ ਮੁੜਨਾ ਪਿਆ ਹੈ। ਇਕ ਸੂਤਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਜਹਾਜ਼ ਵਿਚ ਕਰੀਬ 135 ਵਿਅਕਤੀ ਸਵਾਰ ਸਨ ਤੇ ਉਡਾਣ ਸੁਰੱਖਿਅਤ ਦਿੱਲੀ ਹਵਾਈ ਅੱਡੇ ’ਤੇ ਉਤਰ ਗਈ। ਉਡਾਣ ਐੱਸਜੀ 123 ਨੇ ਸਵੇਰੇ ਸਾਢੇ ਦਸ ਵਜੇ ਉਡਾਣ ਭਰੀ ਸੀ ਤੇ 11 ਵਜੇ ਦੇ ਕਰੀਬ ਉਡਾਣ ਲੈਂਡ ਕਰ ਗਈ। ਸੂਤਰ ਨੇ ਕਿਹਾ ਕਿ ਇੰਜਣ ਵਿਚ ਵਾਈਬ੍ਰੇਸ਼ਨ ਕਰਕੇ ਜਹਾਜ਼ ਨੂੰ ਮੁੜਨਾ ਪਿਆ। ਉਂਜ ਏਅਰਲਾਈਨ ਨੇ ਅਜੇ ਤੱਕ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ। -ਪੀਟੀਆਈ

Advertisement

Advertisement