ਪੰਜਾਬੀ ਭਾਸ਼ਾ ਦੀ ਵਰਤਮਾਨ ਸਥਤਿੀ ਤੇ ਚੁਣੌਤੀਆਂ ਬਾਰੇ ਭਾਸ਼ਣ
ਪੱਤਰ ਪ੍ਰੇਰਕ
ਬਠਿੰਡਾ, 2 ਨਵੰਬਰ
ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬ ਦਿਵਸ ਮੌਕੇ ‘ਪੰਜਾਬੀ ਭਾਸ਼ਾ ਦੀ ਵਰਤਮਾਨ ਸਥਤਿੀ ਅਤੇ ਭਵਿੱਖੀ ਚੁਣੌਤੀਆਂ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਵਾਈਸ ਚਾਂਸਲਰ ਪ੍ਰੋ. ਆਰ. ਪੀ. ਤਿਵਾੜੀ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਪ੍ਰੋ. ਸਤਨਾਮ ਸਿੰਘ ਜੱਸਲ (ਡੀਨ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ) ਨੇ ਵਿਸ਼ੇਸ਼ ਬੁਲਾਰੇ ਵਜੋਂ ਸ਼ਿਰਕਤ ਕੀਤੀ। ਪ੍ਰੋ. ਜੱਸਲ ਨੇ ਪੰਜਾਬ ਦਿਵਸ ਸਬੰਧੀ ਜਾਣਕਾਰੀ ਤੋਂ ਭਾਸ਼ਣ ਦਾ ਆਰੰਭ ਕਰਦੇ ਹੋਏ ਆਪਣਾ ਸੰਬੋਧਨ ਦੋ ਪ੍ਰਮੁੱਖ ਨੁਕਤਿਆਂ ਜਿਵੇਂ ਪੰਜਾਬੀ ਭਾਸ਼ਾ ਉਪਰ ਹੋਰਨਾਂ ਭਾਸ਼ਾਵਾਂ ਦਾ ਪ੍ਰਭਾਵ ਅਤੇ ਪੰਜਾਬੀ ਦੀ ਅਜੋਕੀ ਸਥਤਿੀ ਉਪਰ ਚਿੰਤਨ ਦੀ ਲੋੜ ’ਤੇ ਕੇਂਦਰਤਿ ਰੱਖਿਆ। ਪੰਜਾਬੀ ਭਾਸ਼ਾ ਉਪਰ ਪਏ ਪ੍ਰਭਾਵਾਂ ਦੀ ਚਰਚਾ ਕਰਦੇ ਹੋਏ ਇਸ ਦੇ ਭੂਗੋਲਿਕ, ਇਤਿਹਾਸਕ ਅਤੇ ਸੱਭਿਆਚਾਰਕ ਵਿਕਾਸ ਅਧੀਨ ਵਾਪਰਨ ਵਾਲੇ ਭਾਸ਼ਾਈ ਪਰਿਵਰਤਨਾਂ ਵੱਲ ਧਿਆਨ ਦਿਵਾਇਆ। ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਅਧਿਆਪਕ ਡਾ. ਵਿਪਨ ਪਾਲ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਪੰਜਾਬ ਦੇ ਵਰਤਮਾਨ ਸੰਕਟਾਂ ਉਪਰ ਚਿੰਤਾ ਸਾਂਝੀ ਕਰਦਿਆਂ ਕਿਹਾ ਕਿ ਪਰਵਾਸ, ਨਸ਼ਾ, ਅਤੇ ਬੇਰੁਜ਼ਗਾਰੀ ਆਦਿ ਪੰਜਾਬ ਦੀਆਂ ਵੱਡੀਆਂ ਸਮੱਸਿਆਵਾਂ ਹਨ।