ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਸ਼ੇਸ਼ ਓਲੰਪਿਕ ਖੇਡਾਂ ਦੇ ਜੇਤੂ ਖਿਡਾਰੀ ਪੰਜਾਬ ਸਰਕਾਰ ਨੇ ਵਿਸਾਰੇ

07:27 AM Jul 25, 2020 IST

ਰਾਮ ਗੋਪਾਲ ਰਾਏਕੋਟੀ
ਰਾਏਕੋਟ, 24 ਜੁਲਾਈ

Advertisement

ਸੂਬਾ ਸਰਕਾਰ ਵੱਲੋਂ ਐਲਾਨੀ ਗਈ ਖੇਡ ਪਾਲਿਸੀ ਵਿੱਚ ਓਲੰਪਿਕ ਅਤੇ ਪੈਰਾ ਓਲਪਿੰਕ ਜੇਤੂਆਂ ਸਮੇਤ ਏਸ਼ੀਆ ਅਤੇ ਕੌਮਾਂਤਰੀ ਪੱਧਰ ’ਤੇ ਖੇਡਾਂ ’ਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਲਈ ਲੱਖਾਂ-ਕਰੋੜਾਂ ਰੁਪਏ ਦੇ ਨਗਦ ਇਨਾਮਾਂ ਤੋਂ ਇਲਾਵਾ ਸਰਕਾਰੀ ਨੌਕਰੀਆਂ ਦੇਣ ਦੀ ਵੀ ਗੱਲ ਕੀਤੀ ਗਈ ਹੈ, ਪਰ ਸਰਕਾਰ ਇਸ ਖੇਡ ਪਾਲਿਸੀ ਵਿੱਚ ਸਪੈਸ਼ਲ ਓਲਪਿੰਕ ਜੇਤੂ ਖਿਡਾਰੀਆਂ (ਵਿਸ਼ੇਸ਼ ਲੋੜਾਂ ਵਾਲੇ) ਲਈ ਇਨਾਮ ਤਾਂ ਦੂਰ ਉਨ੍ਹਾਂ ਦਾ ਜ਼ਿਕਰ ਵੀ ਕਰਨਾ ਭੁੱਲ ਗਈ ਹੈ। ਜ਼ਿਕਰਯੋਗ ਸਰਕਾਰ ਦੀ ਖੇਡ ਪਾਲਿਸੀ ਵਿੱਚ ਵਿਸ਼ੇਸ਼ ਲੋੜਾਂ ਵਾਲੇ ਖਿਡਾਰੀਆਂ ਨੂੰ ਵਿਸਾਰਿਆ ਜਾਣਾ ਸਰਕਾਰ ਦੀ ਖੇਡ ਅਤੇ ਖਿਡਾਰੀਆਂ ਪ੍ਰਤੀ ਵਿਤਕਰੇਬਾਜੀ ਦੇ ਰਵੱਈਏ ਨੂੰ ਦਰਸਾਉਂਦਾ ਹੈ। ਵਿਸੇਸ਼ ਲੋੜਾਂ ਵਾਲੇ ਖਿਡਾਰੀਆਂ ਨੂੰ ਸਰਕਾਰੀ ਸਹਾਇਤਾ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਪਿਛਲੇ ਸਾਲ ਮਾਰਚ ਮਹੀਨੇ ਵਿੱਚ ਅਬੂਧਾਬੀ ਵਿੱਚ ਹੋਈਆਂ ਸਪੈਸ਼ਲ ਓਲੰਪਿਕਸ ਖੇਡਾਂ ਵਿੱਚ ਸੂਬੇ ਦੇ ਖਿਡਾਰੀਆਂ ਨੇ 5 ਸੋਨੇ ਦੇ 6 ਚਾਂਦੀ ਅਤੇ 5 ਕਾਂਸੇ ਦੇ ਤਗ਼ਮੇ ਜਿੱਤ ਕੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਸੀ, ਪਰ ਡੇਢ ਸਾਲ ਬੀਤਣ ਦੇ ਬਾਅਦ ਵੀ ਹੁਣ ਤੱਕ ਸੂਬਾ ਸਰਕਾਰ ਵਲੋਂ ਇਨ੍ਹਾਂ ਜੇਤੂ ਖਿਡਾਰੀਆਂ ਦੀ ਕੋਈ ਸਾਰ ਨਹੀਂ ਲਈ ਗਈ। ਇਸ ਸਬੰਧੀ ਸਪੈਸ਼ਲ ਓਲੰਪਿਕਸ ਦੀ ਪੰਜਾਬ ਕਮੇਟੀ ਦੇ ਮੈਂਬਰ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਵੀ ਮਿਲੇ ਸਨ, ਜਨਿ੍ਹਾਂ ਨੇ ਉਸ ਸਮੇਂ ਭਰੋਸਾ ਦਿੱਤਾ ਸੀ ਕਿ ਉਹ ਇਸ ਮਾਮਲੇ ’ਤੇ ਪੂਰੀ ਗੰਭੀਰਤਾ ਨਾਲ ਵਿਚਾਰ ਕਰਨਗੇ। ਕਾਫੀ ਸਮਾਂ ਬੀਤਣ ਦੇ ਬਾਵਜੂਦ ਸਰਕਾਰ ਵੱਲੋਂ ਇਨ੍ਹਾਂ ਜੇਤੂ ਖਿਡਾਰੀਆਂ ਨੂੰ ਮਾਣ ਸਨਮਾਨ ਦੇਣ ਸਬੰਧੀ ਕੋਈ ਫੈਸਲਾ ਨਹੀ ਕੀਤਾ ਜਾ ਸਕਿਆ ਹੈ।

ਰਾਏਕੋਟ ਦੀ ਸ਼ਾਮਲੀ ਸ਼ਰਮਾ ਨੇ ਜਿੱਿਤਆ ਸੀ ਸੋਨ ਤਗ਼ਮਾ

Advertisement

ਰਾਏਕੋਟ ਦੀ ਸ਼ਾਮਲੀ ਸ਼ਰਮਾ ਪੁੱਤਰੀ ਸੁਸ਼ੀਲ ਕੁਮਾਰ ਨੇ ਮਾਰਚ 2019 ਵਿੱਚ ਅਬੂਧਾਬੀ ਵਿੱਚ ਹੋਈਆਂ ਸਪੈਸ਼ਲ ਓਲਪਿੰਕਸ ਵਿੱਚ ਸਾਇਕਲਿੰਗ ’ਚੋਂ ਗੋਲਡ ਮੈਡਲ ਜਿੱਤਿਆ ਸੀ। ਕੇਂਦਰ ਸਰਕਾਰ ਵੱਲੋਂ ਇਨ੍ਹਾਂ ਜੇਤੂਆਂ ਦੀ ਵਿੱਤੀ ਸਹਾਇਤਾ ਕੀਤੀ ਗਈ ਸੀ ਪ੍ਰੰਤੂ ਪੰਜਾਬ ਸਰਕਾਰ ਨੇ ਇਨ੍ਹਾਂ ਜੇਤੂਆਂ ਦੀ ਕੋਈ ਸਾਰ ਨਹੀਂ ਲਈ। ਪੰਜਾਬ ਸਰਕਾਰ ਵੱਲੋਂ ਕੋਈ ਵਿੱਤੀ ਲਾਭ ਨਾ ਮਿਲਣ ਕਾਰਨ ਖ਼ਿਡਾਰੀ ਹੈਰਾਨ ਹਨ।

ਨਵਾਂ ਸਿੰਥੈਟਿਕ ਅਥਲੈਟਿਕ ਟਰੈਕ ਵਿਛਾਉਣ ਦੀ ਆਸ ਬੱਝੀ

ਲੁਧਿਆਣਾ (ਸਤਵਿੰਦਰ ਬਸਰਾ ): ਸਨਅਤੀ ਸ਼ਹਿਰ ਲੁਧਿਆਣਾ ਵਿੱਚ ਪਿਛਲੇ ਕਈ ਸਾਲਾਂ ਤੋਂ ਨਵੇਂ ਸਿੰਥੈਟਿਕ ਅਥਲੈਟਿਕ ਟਰੈਕ ਲਈ ਤਰਸ ਰਹੇ ਗੁਰੂ ਨਾਨਕ ਸਟੇਡੀਅਮ ਨੂੰ ਆਉਂਦੇ ਸਮੇਂ ਵਿੱਚ ਨਵਾਂ ਟਰੈਕ ਮਿਲ ਜਾਣ ਦੀ ਆਸ ਬੱਝਦੀ ਨਜ਼ਰ ਆ ਰਹੀ ਹੈ। ਲੁਧਿਆਣਾ ਸਮਾਰਟ ਸਿਟੀ ਲਿਮਟਿਡ ਪ੍ਰਾਜੈਕਟ ਤਹਿਤ ਐੱਮਸੀ ਜ਼ੋਨ-ਡੀ ਦਫਤਰ ਵਿੱਚ ਅੱਜ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਦੀ ਲੰਬੇ ਚਿਰ ਦੀ ਮੰਗ ਨੂੰ ਦੇਖਦਿਆਂ ਲੁਧਿਆਣਾ ਵਿੱਚ ਖੇਡ ਸਹੂਲਤਾਂ ਨੂੰ ਪਹਿਲ ਦੇ ਅਧਾਰ ’ਤੇ ਮੁਹੱਈਆ ਕੀਤਾ ਜਾਵੇਗਾ। ਇਸ ਲਈ ਰੱਖਬਾਗ ਖੇਡ ਕੰਪਲੈਕਸ ਵਿੱਚ ਪੈਂਦੇ ਇਨਡੋਰ ਸਵੀਮਿੰਗ ਪੂਲ ਦੇ ਵਿਕਾਸ ਲਈ 5.79 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਸਬੰਧੀ 3 ਜੁਲਾਈ ਨੂੰ ਟੈਂਡਰ ਵੀ ਜਾਰੀ ਕਰ ਦਿੱਤੇ ਗਏ ਸਨ ਅਤੇ ਜਲਦੀ ਹੀ ਇਸ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸੇ ਤਰ੍ਹਾਂ ਪਿਛਲੇ ਕਈ ਸਾਲਾਂ ਤੋਂ ਥਾਂ-ਥਾਂ ਤੋਂ ਖਰਾਬ ਹੋ ਚੁੱਕੇ ਗੁਰੂ ਨਾਨਕ ਸਟੇਡੀਅਮ ਦੇ ਅਥਲੈਟਿਕ ਟਰੈਕ ਵਿੱਚ ਨਵਾਂ ਸਿੰਥੈਟਿਕ ਟਰੈਕ ਵਿਛਾਉਣ ਦੇ ਨਾਲ-ਨਾਲ ਬਾਸਕਟਬਾਲ ਮੈਦਾਨ, ਬੈਡਮਿੰਟਨ ਕੋਰਟ ਸਮੇਤ ਟੇਬਲ ਟੈਨਿਸ ਮੈਦਾਨਾਂ ਦੀ ਹਾਲਤ ਵਿੱਚ ਵੀ ਸੁਧਾਰ ਕੀਤਾ ਜਾਵੇਗਾ। ਇਨ੍ਹਾਂ ਤੋਂ ਇਲਾਵਾ ਜੈਨਪੁਰ ਪਿੰਡ ਵਿੱਚ ਕੂੜੇ ਦੇ ਡੰਪ ਦੀ ਥਾਂ 30 ਏਕੜ ਰਕਬੇ ਵਿੱਚ ਖੇਡ ਪਾਰਕ ਬਣਾਇਆ ਜਾਵੇਗਾ ਜਿਸ ‘ਤੇ 52.74 ਕਰੋੜ ਰੁਪਏ ਦਾ ਖਰਚ ਆਵੇਗਾ। ਇਸ ਖੇਡ ਪਾਰਕ ਵਿੱਚ ਕ੍ਰਿਕਟ, ਫੁੱਟਬਾਲ, ਹਾਕੀ ਅਤੇ ਲਾਅਨ ਟੈਨਿਸ ਦੀਆਂ ਸਹੂਲਤਾਂ ਵੀ ਉਪਲਬਧ ਹੋਣਗੀਆਂ। ਮੀਟਿੰਗ ਵਿੱਚ ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਸੰਧੂ, ਐਮਸੀ ਕਮਿਸ਼ਨ ਪ੍ਰਦੀਪ ਕੁਮਾਰ ਸੱਭਰਵਾਲ, ਅਡੀਸ਼ਨਲ ਕਮਿਸ਼ਨਰ-ਕਮ-ਸੀਈਓ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਸਨਯਾਮ ਅਗਰਵਾਲ ਵੀ ਹਾਜ਼ਰ ਸਨ।

Advertisement
Tags :
ਓਲੰਪਿਕਸਰਕਾਰਖਿਡਾਰੀਖੇਡਾਂਜੇਤੂਪੰਜਾਬਵਿਸਾਰੇ:ਵਿਸ਼ੇਸ਼