ਦਸਮੇਸ਼ ਵਿੱਦਿਅਕ ਅਦਾਰੇ ’ਚ ਅੰਗਦਾਨ ਦੀ ਮਹੱਤਤਾ ਬਾਰੇ ਵਿਸ਼ੇਸ਼ ਲੈਕਚਰ
ਇਕਬਾਲ ਸਿੰਘ ਸ਼ਾਂਤ
ਲੰਬੀ, 28 ਜੁਲਾਈ
ਦਸਮੇਸ਼ ਗਰਲਜ਼ ਸਿੱਖਿਆ ਕਾਲਜ ਅਤੇ ਦਸਮੇਸ਼ ਗਰਲਜ਼ ਕਾਲਜ ਦੇ ਐੱਨਐੱਸਐੱਸ ਵਿਭਾਗਾਂ ਤੇ ਈਕੋ ਕਲੱਬਾਂ ਦੇ ਸਾਂਝੇ ਸਹਿਯੋਗ ਸਦਕਾ ‘ਅੰਗਦਾਨ-ਮਹਾ ਦਾਨ’ ਅਤੇ ਸੀਪੀਆਰ ਬਾਰੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਏਮਸ ਬਠਿੰਡਾ ਦੇ ਕਮਿਊਨਿਟੀ ਐਂਡ ਫੈਮਿਲੀ ਮੈਡੀਸਨ ਵਿਭਾਗ ਦੇ ਮੁਖੀ ਡਾ. ਰਾਕੇਸ਼ ਕੱਕੜ, ਐਸੋਸੀਏਟ ਪ੍ਰੋ. ਡਾ. ਅੰਕਿਤਾ, ਸੀਨੀਅਰ ਰੈਜ਼ੀਡੈਂਟ ਡਾ. ਪ੍ਰਕਾਸ ਵਿਸ਼ੇਸ਼ ਤੌਰ ’ਤੇ ਪੁੱਜੇ। ਡਾ. ਰਾਕੇਸ਼ ਨੇ ਸੀਪੀਆਰ ਬਾਰੇ ਵਿਦਿਆਰਥੀਆਂ ਨੂੰ ਸੀਪੀਆਰ ਦੀ ਡੈਮੋ ਦਿੱਤੀ ਗਈ ਅਤੇ ਵਿਦਿਆਰਥੀਆਂ ਨੇ ਆਪ ਸੀਪੀਆਰ ਦੇਣ ਦਾ ਅਭਿਆਸ ਕੀਤਾ। ਡਾ. ਅੰਕਿਤਾ ਵੱਲੋਂ ਅਸਟਾਫ ਅਤੇ ਵਿਦਿਆਰਥਣਾਂ ਨੂੰ ਅੰਗ-ਦਾਨ ਦੀ ਸਹੁੰ ਚੁਕਾਈ ਅਤੇ ਵਿਦਿਆਰਥਣਾਂ ਨੂੰ ਸਰਟੀਫੀਕੇਟ ਜਾਰੀ ਕੀਤੇ ਗਏ। ਦਸਮੇਸ਼ ਕਾਲਜ ਦੇ ਪ੍ਰਿੰਸੀਪਲ ਡਾ. ਐੱਸਐੱਸ ਸੰਘਾ ਨੇ ਮੁੱਖ ਬੁਲਾਰਿਆਂ ਨੂੰ ਕਾਲਜ ਤੇ ਪ੍ਰਬੰਧਕੀ ਕਮੇਟੀ ਵੱਲੋਂ ਜੀ ਆਇਆਂ ਨੂੰ ਆਖਿਆ। ਮਾਹਿਰ ਟੀਮ ਵੱਲੋਂ ਵਿਸ਼ੇ ਸਬੰਧੀ ਵਿਦਿਆਰਥਣਾਂ ਤੇ ਸਟਾਫ ਦੇ ਸੁਆਲਾਂ ਦੇ ਜਵਾਬ ਦਿੱਤੇ ਗਏ। ਪਿੰਸ੍ਰੀਪਲ ਡਾ. ਵਨੀਤਾ ਗੁਪਤਾ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।