For the best experience, open
https://m.punjabitribuneonline.com
on your mobile browser.
Advertisement

ਸਪੀਕਰ ਵੱਲੋਂ ਸ਼ਿੰਦੇ ਧੜੇ ਦੇ 40 ਅਤੇ ਊਧਵ ਕੈਂਪ ਦੇ 14 ਵਿਧਾਇਕਾਂ ਨੂੰ ਨੋਟਿਸ

07:50 AM Jul 09, 2023 IST
ਸਪੀਕਰ ਵੱਲੋਂ ਸ਼ਿੰਦੇ ਧੜੇ ਦੇ 40 ਅਤੇ ਊਧਵ ਕੈਂਪ ਦੇ 14 ਵਿਧਾਇਕਾਂ ਨੂੰ ਨੋਟਿਸ
ਰਾਹੁਲ ਨਾਰਵੇਕਰ
Advertisement

ਮੁੰਬਈ, 8 ਜੁਲਾਈ
ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ੲੇਕਨਾਥ ਸ਼ਿੰਦੇ ਦੀ ਅਗਵਾਈ ਹੇਠਲੀ ਸ਼ਿਵ ਸੈਨਾ ਦੇ 40 ਅਤੇ ਊਧਵ ਠਾਕਰੇ ਧੜੇ ਦੇ 14 ਵਿਧਾਇਕਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਅਯੋਗ ਠਹਿਰਾਏ ਜਾਣ ਦੀਆਂ ਪਟੀਸ਼ਨਾਂ ’ਤੇ ਜਵਾਬ ਮੰਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਧਾਇਕਾਂ ਨੂੰ ਸੱਤ ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ। ਸ਼ਿਵ ਸੈਨਾ (ਯੂਬੀਟੀ) ਦੀ ਵਿਧਾਇਕ ਰਿਤੁਜਾ ਲਟਕੇ ਨੂੰ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ ਕਿਉਂਕਿ ਉਹ ਪਿਛਲੇ ਸਾਲ ਸ਼ਿਵ ਸੈਨਾ ਦੇ ਦੁਫਾੜ ਹੋਣ ਮਗਰੋਂ ਵਿਧਾਨ ਸਭਾ ਲਈ ਚੁਣੀ ਗਈ ਸੀ। ਇਕ ਦਿਨ ਪਹਿਲਾਂ ਨਾਰਵੇਕਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਚੋਣ ਕਮਿਸ਼ਨ ਤੋਂ ਸ਼ਿਵ ਸੈਨਾ ਦੇ ਸੰਵਿਧਾਨ ਦੀ ਕਾਪੀ ਮਿਲ ਗਈ ਹੈ ਅਤੇ ਮੁੱਖ ਮੰਤਰੀ ਸ਼ਿੰਦੇ ਸਮੇਤ ਸ਼ਿਵ ਸੈਨਾ ਦੇ 16 ਵਿਧਾਇਕਾਂ ਖ਼ਿਲਾਫ਼ ਅਯੋਗ ਠਹਿਰਾਏ ਜਾਣ ਦੀਆਂ ਅਰਜ਼ੀਆਂ ’ਤੇ ਛੇਤੀ ਸੁਣਵਾਈ ਸ਼ੁਰੂ ਹੋਵੇਗੀ। ਮੌਜੂਦਾ ਹਫ਼ਤੇ ਦੇ ਸ਼ੁਰੂ ’ਚ ਸ਼ਿਵ ਸੈਨਾ (ਯੂਬੀਟੀ) ਨੇ ਸੁਪਰੀਮ ਕੋਰਟ ’ਚ ਪਹੁੰਚ ਕਰਕੇ ਵਿਧਾਨ ਸਭਾ ਸਪੀਕਰ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ ਕਿ ਉਹ ਤੇਜ਼ੀ ਨਾਲ ਅਯੋਗਤਾ ਪਟੀਸ਼ਨਾਂ ’ਤੇ ਸੁਣਵਾਈ ਕਰਨ। -ਪੀਟੀਆਈ

Advertisement

Advertisement
Tags :
Author Image

sukhwinder singh

View all posts

Advertisement
Advertisement
×