ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਯੂਪੀ ’ਚ ਭਾਜਪਾ ਨੂੰ ਰੋਕਣ ’ਚ ਸਪਾ ਕਾਮਯਾਬ ਰਹੀ: ਅਖਿਲੇਸ਼

06:51 AM Jun 06, 2024 IST
ਕਨੌਜ ਵਿੱਚ ਅਖਿਲੇਸ਼ ਯਾਦਵ ਦਾ ਸਵਾਗਤ ਕਰਦੇ ਹੋਏ ਸਪਾ ਵਰਕਰ। -ਫੋਟੋ: ਪੀਟੀਆਈ

ਕਨੌਜ (ਉੱਤਰ ਪ੍ਰਦੇਸ਼), 5 ਜੂਨ
ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼ ਵਿੱਚ ਭਾਜਪਾ ਨੂੰ ਰੋਕਣ ਦੇ ਆਪਣੇ ਮਕਸਦ ਵਿੱਚ ਕਾਮਯਾਬ ਰਹੀ ਹੈ। ਕਨੌਜ ਹਲਕੇ ਤੋਂ ਚੋਣ ਜਿੱਤਣ ਵਾਲੇ ਯਾਦਵ ਨੇ ਰਿਟਰਨਿੰਗ ਅਫਸਰ ਤੋਂ ਜੇਤੂ ਸਰਟੀਫਿਕੇਟ ਲੈਣ ਮਗਰੋਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਨੌਜ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ, ‘‘ਸਮਾਜਵਾਦੀਆਂ ਦਾ ਮਕਸਦ ਭਾਜਪਾ ਨੂੰ ਰੋਕਣਾ ਸੀ ਅਤੇ ਉਹ ਇਸ ਵਿੱਚ ਕਾਮਯਾਬ ਰਹੇ ਹਨ।’’
ਯਾਦਵ ਨੇ ਕਿਹਾ ਕਿ ਇਹ ਉਨ੍ਹਾਂ ਦੇ ਪਿਤਾ ਅਤੇ ਸਪਾ ਦੇ ਬਾਨੀ ਮੁਲਾਇਮ ਸਿੰਘ ਯਾਦਵ ਵੱਲੋਂ ਦਰਸਾਏ ਗਏ ਮਾਰਗ ’ਤੇ ਚੱਲਣ ਦਾ ਨਤੀਜਾ ਹੈ ਕਿ ਸਮਾਜਵਾਦੀ ਪਾਰਟੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ। ਉਨ੍ਹਾਂ ਕਿਹਾ, ‘‘ਲੋਕਾਂ ਨੇ ਦੇਸ਼ ਦਾ ਲੋਕਤੰਤਰ, ਸੰਵਿਧਾਨ ਅਤੇ ਰਾਖਵਾਂਕਰਨ ਬਚਾਉਣ ਲਈ ਵੋਟਾਂ ਪਾਈਆਂ ਹਨ।’’
ਸਿਆਸੀ ਤੌਰ ’ਤੇ ਅਹਿਮ ਸੂਬਾ ਮੰਨੇ ਜਾਂਦੇ ਉੱਤਰ ਪ੍ਰਦੇਸ਼ ਤੋਂ ਸਪਾ ਨੂੰ ਇਸ ਵਾਰ 37 ਸੀਟਾਂ ਮਿਲੀਆਂ ਹਨ ਜਦਕਿ ਭਾਜਪਾ ਸਿਰਫ 33 ਸੀਟਾਂ ’ਤੇ ਹੀ ਜਿੱਤ ਹਾਸਲ ਕਰ ਸਕੀ ਹੈ। ‘ਇੰਡੀਆ’ ਗੱਠਜੋੜ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਇਲਾਵਾ ਦਿੱਲੀ ਵਿੱਚ ਕਿਸੇ ਹੋਰ ਨਾਲ ਮੁਲਾਕਾਤ ਕਰਨ ਬਾਰੇ ਪੁੱਛੇ ਜਾਣ ’ਤੇ ਯਾਦਵ ਨੇ ਕਿਹਾ, ‘‘ਮੇਰੀ ਕਿਸੇ ਨਾਲ ਮੁਲਾਕਾਤ ਕਰਨ ਦੀ ਕੋਈ ਯੋਜਨਾ ਨਹੀਂ ਹੈ। ਜੇ ਕੋਈ ਯੋਜਨਾ ਬਣਦੀ ਹੈ ਤਾਂ ਤੁਹਾਨੂੰ ਜ਼ਰੂਰ ਦੱਸਾਂਗੇ।’’ ਇਸ ਤੋਂ ਪਹਿਲਾਂ ਯਾਦਵ ਕਨੌਜ ਪਹੁੰਚੇ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਸ਼ੁਬਰੰਤ ਸ਼ੁਕਲਾ ਤੋਂ ਜੇਤੂ ਸਰਟੀਫਿਕੇਟ ਲਿਆ। -ਪੀਟੀਆਈ

Advertisement

Advertisement
Advertisement