ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੱਖਣੀ ਕੋਰੀਆ: ਸਿਓਲ ’ਚ ਬਰਫ਼ੀਲੇ ਤੂਫਾਨ ਕਾਰਨ ਸੈਂਕੜੇ ਉਡਾਣਾਂ ਰੱਦ

06:30 AM Nov 28, 2024 IST

ਸਿਓਲ:

Advertisement

ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ’ਚ ਹੋਈ ਭਾਰੀ ਬਰਫ਼ਬਾਰੀ ਕਾਰਨ ਅੱਜ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਆਵਾਜਾਈ ’ਚ ਵਿਘਨ ਪਿਆ ਰਿਹਾ। ਦੱਖਣੀ ਕੋਰੀਆ ’ਚ ਨਵੰਬਰ ਮਹੀਨੇ ਆਏ ਇਸ ਬਰਫ਼ੀਲੇ ਤੂਫ਼ਾਨ ਨੂੰ ਪਿਛਲੇ ਪੰਜ ਦਹਾਕਿਆਂ ਤੋਂ ਵੱਧ ਸਮੇਂ ’ਚ ਸਭ ਤੋਂ ਵੱਧ ਭਿਆਨਕ ਤੂਫ਼ਾਨ ਦੱਸਿਆ ਜਾ ਰਿਹਾ ਹੈ ਤੇ ਮੌਸਮ ਏਜੰਸੀ ਨੇ ਭਲਕੇ ਵੀਰਵਾਰ ਤੱਕ ਬਰਫ਼ਬਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਦੱਖਣੀ ਕੋਰੀਆ ਦੀ ਮੌਸਮ ਏਜੰਸੀ ਨੇ ਦੱਸਿਆ ਕਿ ਸਿਓਲ ਦੇ ਉੱਤਰੀ ਤੇ ਨੇੜਲੇ ਇਲਾਕਿਆਂ ’ਚ 20 ਸੈਂਟਮੀਟਰ ਬਰਫ਼ ਪਈ। ਏਜੰਸੀ ਮੁਤਾਬਕ ਇਹ ਸਿਓਲ ’ਚ 52 ਸਾਲਾਂ ’ਚ ਆਇਆ ਸਭ ਤੋਂ ਭਿਆਨਕ ਤੂਫ਼ਾਨ ਸੀ। ਸਿਓਲ ਵਿੱਚ 28 ਨਵੰਬਰ 1972 ਨੂੰ ਆਏ ਤੂਫ਼ਾਨ ਵਿੱਚ 12 ਸੈਂਟੀਮੀਟਰ ਬਰਫ਼ ਪਈ ਸੀ। ਇਸ ਬਰਫ਼ੀਲੇ ਤੂਫ਼ਾਨ ਨੇ ਦੇਸ਼ ਦੇ ਬਹੁਤੇ ਹਿੱਸਿਆਂ ਨੂੰ ਆਪਣੀ ਲਪੇਟ ’ਚ ਲੈ ਲਿਆ। ਦੇਸ਼ ਦੇ ਕੇਂਦਰੀ, ਪੂਰਬੀ ਅਤੇ ਦੱਖਣ-ਪੱਛਮੀ ਇਲਾਕਿਆਂ ’ਚ ਲਗਪਗ 10 ਤੋਂ 23 ਸੈਂਟੀਮੀਟਰ ਬਰਫ਼ਬਾਰੀ ਹੋਈ। ਦੇਸ਼ ਭਰ ’ਚ ਹਵਾਈ ਅੱਡਿਆਂ ’ਤੇ ਘੱਟੋ-ਘੱਟ 220 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਜਾਂ ਉਡਾਣਾਂ ’ਚ ਦੇਰੀ ਹੋਈ। ਅਧਿਕਾਰੀਆਂ ਨੇ ਲਗਪਗ 90 ਕਿਸ਼ਤੀਆਂ ਨੂੰ ਬੰਦਰਗਾਹਾਂ ’ਤੇ ਹੀ ਰਹਿਣ ਦਾ ਨਿਰਦੇਸ਼ ਦਿੱਤਾ ਹੈ। ਸਿਓਲ ’ਚ ਸੜਕਾਂ ’ਤੇ ਬਰਫ਼ ਜਮ੍ਹਾਂ ਹੋਣ ਕਾਰਨ ਸਵੇਰੇ ਆਵਾਜਾਈ ਸੁਸਤ ਰਹੀ ਜਦਕਿ ਦੇਸ਼ ਭਰ ’ਚ ਹੰਗਾਮੀ ਹਾਲਾਤ ਨਾਲ ਨਜਿੱਠਣ ਵਾਲੇ ਕਰਮਚਾਰੀ ਸੜਕਾਂ ’ਤੇ ਡਿੱਗੇ ਹੋਏ ਰੁੱਖਾਂ, ਸਾਈਨ ਬੋਰਡਾਂ ਤੇ ਹੋਰ ਅੜਿੱਕਿਆਂ ਨੂੰ ਹਟਾਉਣ ਦੇ ਕੰਮ ’ਚ ਜੁਟੇ ਰਹੇ। ਮੌਸਮ ਏਜੰਸੀ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਤੱਕ ਦੇਸ਼ ਦੇ ਬਹੁਤੇ ਹਿੱਸਿਆਂ ’ਚ ਬਰਫ਼ਬਾਰੀ ਜਾਰੀ ਰਹੇਗੀ। -ਪੀਟੀਆਈ

Advertisement
Advertisement