For the best experience, open
https://m.punjabitribuneonline.com
on your mobile browser.
Advertisement

ਇਜ਼ਰਾਈਲ ਤੇ ਹਿਜ਼ਬੁੱਲਾ ਵਿਚਾਲੇ ਜੰਗਬੰਦੀ ਸ਼ੁਰੂ

06:42 AM Nov 28, 2024 IST
ਇਜ਼ਰਾਈਲ ਤੇ ਹਿਜ਼ਬੁੱਲਾ ਵਿਚਾਲੇ ਜੰਗਬੰਦੀ ਸ਼ੁਰੂ
ਇਜ਼ਰਾਈਲ ਤੇ ਹਿਜ਼ਬੁੱਲਾ ਵਿਚਾਲੇ ਜੰਗੀਬੰਦੀ ਹੋਣ ਮਗਰੋਂ ਲਿਬਨਾਨ ਸ਼ਹਿਰ ਖ਼ਾਲਦੇਹ ਦੀਆਂ ਸੜਕਾਂ ’ਤੇ ਦੌੜਦੇ ਹੋਏ ਵਾਹਨ।-ਫੋਟੋ: ਰਾਇਟਰਜ਼
Advertisement

ਯੇਰੂਸ਼ਲਮ, 27 ਨਵੰਬਰ
ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਅੱਜ ਜੰਗਬੰਦੀ ਸ਼ੁਰੂ ਹੋਈ ਹੈ। ਇਜ਼ਰਾਈਲ ਨੇ ਕਿਹਾ ਹੈ ਕਿ ਜੇ ਹਿਜ਼ਬੁੱਲਾ ਸਮਝੌਤੇ ਦੀ ਉਲੰਘਣਾ ਕਰਦਾ ਹੈ ਤਾਂ ਉਹ ਉਸ ’ਤੇ ਮੁੜ ਹਮਲਾ ਕਰੇਗਾ। ਇਜ਼ਰਾਇਲੀ ਅਤੇ ਲਿਬਨਾਨ ਦੀਆਂ ਫੌਜਾਂ ਦੀਆਂ ਚਿਤਾਵਨੀਆਂ ਦੇ ਬਾਵਜੂਦ ਖੇਤਰ ਦੇ ਲੋਕ ਦੱਖਣੀ ਲਿਬਨਾਨ ਨੂੰ ਪਰਤਣੇ ਸ਼ੁਰੂ ਹੋ ਗਏ ਹਨ। ਇਜ਼ਰਾਈਲ ਅਤੇ ਲਿਬਨਾਨ ਦੀ ਫੌਜ ਨੇ ਲੋਕਾਂ ਨੂੰ ਦੱਖਣੀ ਲਿਬਨਾਨ ਦੇ ਕੁਝ ਖੇਤਰਾਂ ਵਿੱਚ ਫਿਲਹਾਲ ਨਾ ਪਰਤਣ ਦੀ ਚਿਤਾਵਨੀ ਦਿੱਤੀ ਹੈ, ਜੇ ਇਹ ਜੰਗਬੰਦੀ ਕਾਇਮ ਰਹਿੰਦੀ ਹੈ ਤਾਂ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ 14 ਮਹੀਨਿਆਂ ਤੋਂ ਚੱਲੀ ਜੰਗ ਖ਼ਤਮ ਹੋ ਜਾਵੇਗੀ।
ਹਿਜ਼ਬੁੱਲਾ ਖ਼ਿਲਾਫ਼ ਇਜ਼ਰਾਈਲ ਦੀਆਂ ਕਾਰਵਾਈਆਂ ਨੇ ਸਤੰਬਰ ਦੇ ਅੱਧ ਵਿੱਚ ਜੰਗ ਦਾ ਰੂਪ ਲੈ ਲਿਆ ਸੀ ਅਤੇ ਕੱਟੜਪੰਥੀ ਸੰਗਠਨ ਦੇ ਸਰਪ੍ਰਸਤ ਨੇ ਇਰਾਨ ਅਤੇ ਇਜ਼ਰਾਈਲ ਨੂੰ ਵਿਆਪਕ ਸੰਘਰਸ਼ ਵਿੱਚ ਘੜੀਸਣ ਦੀ ਧਮਕੀ ਦਿੱਤੀ ਸੀ। ਮੰਗਲਵਾਰ ਨੂੰ ਐਲਾਨੀ ਗਈ ਜੰਗਬੰਦੀ ਇਜ਼ਰਾਈਲ ਅਤੇ ਹਮਾਸ ਵਿਚਾਲੇ ਗਾਜ਼ਾ ’ਚ ਕਰੀਬ 14 ਮਹੀਨਿਆਂ ਤੋਂ ਜਾਰੀ ਜੰਗ ਨੂੰ ਖਤਮ ਕਰਨ ਦੀ ਦਿਸ਼ਾ ’ਚ ਵੱਡਾ ਕਦਮ ਹੈ। ਜੰਗਬੰਦੀ ਬੁੱਧਵਾਰ ਸਵੇਰੇ 4 ਵਜੇ ਸ਼ੁਰੂ ਹੋਈ। ਇਜ਼ਰਾਈਲ ਨੇ ਮੰਗਲਵਾਰ ਨੂੰ ਅਮਰੀਕਾ ਅਤੇ ਫਰਾਂਸ ਦੀ ਵਿਚੋਲਗੀ ਨਾਲ ਹੋਏ ਸਮਝੌਤੇ ਨੂੰ ਮਨਜ਼ੂਰੀ ਦਿੱਤੀ। ਜੰਗਬੰਦੀ ਸਮਝੌਤੇ ਤਹਿਤ ਸ਼ੁਰੂਆਤੀ ਦੋ ਮਹੀਨਿਆਂ ਤੱਕ ਜੰਗ ਰੋਕਣ ਦੀ ਗੱਲ ਕਹੀ ਗਈ ਹੈ। ਸਮਝੌਤੇ ਅਨੁਸਾਰ ਹਿਜ਼ਬੁੱਲਾ ਨੂੰ ਦੱਖਣੀ ਲਿਬਨਾਨ ਵਿੱਚ ਆਪਣੇ ਹਥਿਆਰ ਸੁੱਟਣੇ ਪੈਣਗੇ, ਜਦਕਿ ਇਜ਼ਰਾਇਲੀ ਫ਼ੌਜ ਨੂੰ ਸਰਹੱਦ ’ਤੇ ਆਪਣੇ ਖੇਤਰਾਂ ਵਿੱਚ ਵਾਪਸ ਜਾਣਾ ਪਵੇਗਾ। -ਏਪੀ

Advertisement

ਭਾਰਤ ਵੱਲੋਂ ਜੰਗਬੰਦੀ ਦਾ ਸਵਾਗਤ

ਨਵੀਂ ਦਿੱਲੀ:

Advertisement

ਭਾਰਤ ਨੇ ਇਜ਼ਰਾਈਲ ਅਤੇ ਲਿਬਨਾਨ ਦਰਮਿਆਨ ਜੰਗਬੰਦੀ ਦਾ ਅੱਜ ਸਵਾਗਤ ਕਰਦਿਆਂ ਉਮੀਦ ਜ਼ਾਹਿਰ ਕੀਤੀ ਕਿ ਇਹ ਕਦਮ ਇਸ ਵਿਆਪਕ ਖੇਤਰ ਵਿੱਚ ‘ਸ਼ਾਂਤੀ ਤੇ ਸਥਿਰਤਾ’ ਲੈ ਕੇ ਆਵੇਗਾ। ਰਿਪੋਰਟਾਂ ਮੁਤਾਬਕ ਇਜ਼ਰਾਈਲ ਤੇ ਲਿਬਨਾਨ ਦੇ ਹਿਜ਼ਬੁੱਲ੍ਹਾ ਦਰਮਿਆਨ ਜੰਗਬੰਦੀ ਸਬੰਧੀ ਸਮਝੌਤਾ ਅੱਜ ਸਵੇਰ ਤੋਂ ਹੀ ਲਾਗੂ ਹੋ ਗਿਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ, ‘‘ਅਸੀਂ ਇਜ਼ਰਾਈਲ ਅਤੇ ਲਿਬਨਾਨ ਦਰਮਿਆਨ ਐਲਾਨੀ ਜੰਗਬੰਦੀ ਦਾ ਸਵਾਗਤ ਕਰਦੇ ਹਾਂ। ਅਸੀਂ ਹਮੇਸ਼ਾ ਤਣਾਅ ਘਟਾਉਣ, ਸੰਜਮ ਵਰਤਣ ਅਤੇ ਗੱਲਬਾਤ ਤੇ ਕੂਟਨੀਤੀ ਰਾਹੀਂ ਮਸਲੇ ਹੱਲ ਕਰਨ ’ਤੇ ਜ਼ੋਰ ਦਿੱਤਾ ਹੈ। ਸਾਨੂੰ ਉਮੀਦ ਹੈ ਕਿ ਇਸ ਕਦਮ ਨਾਲ ਵਿਆਪਕ ਖੇਤਰ ਵਿੱਚ ਸ਼ਾਂਤੀ ਤੇ ਸਥਿਰਤਾ ਆਵੇਗੀ।’’ -ਪੀਟੀਆਈ

Advertisement
Author Image

joginder kumar

View all posts

Advertisement