For the best experience, open
https://m.punjabitribuneonline.com
on your mobile browser.
Advertisement

ਸੋਨੂ ਨਿਗਮ ਨੇ ਆਪਣੀ ਭੈਣ ਤੀਸ਼ਾ ਨਾਲ ਗਾਇਆ ‘ਓ ਮੇਰੇ ਹਮਨਵਾ’ ਗੀਤ

07:28 AM Apr 11, 2024 IST
ਸੋਨੂ ਨਿਗਮ ਨੇ ਆਪਣੀ ਭੈਣ ਤੀਸ਼ਾ ਨਾਲ ਗਾਇਆ ‘ਓ ਮੇਰੇ ਹਮਨਵਾ’ ਗੀਤ
Advertisement

ਮੁੰਬਈ: ਪਿੱਠਵਰਤੀ ਗਾਇਕ ਸੋਨੂ ਨਿਗਮ ਨੇ ਆਪਣੀ ਭੈਣ ਤੀਸ਼ਾ ਨਿਗਮ ਦਾ ‘ਓ ਮੇਰੇ ਹਮਨਵਾ’ ਗੀਤ ਵਿੱਚ ਸਹਿਯੋਗ ਕੀਤਾ ਹੈ। ਇਹ ਗੀਤ ਅੱਜ ਜਾਰੀ ਕੀਤਾ ਗਿਆ ਹੈ। ਗੀਤ ਦੇ ਮਿਊਜ਼ਿਕ ਵੀਡੀਓ ਵਿੱਚ ਅਦਾਕਾਰ ਅਵਿਨਾਸ਼ ਮਿਸ਼ਰਾ ਅਤੇ ਰੀਮ ਸਮੀਰ ਸ਼ੇਖ਼ ਹਨ। ਗੀਤ ਦੀ ਕਹਾਣੀ ਕਮਜ਼ੋਰੀ, ਦਿਲ ਟੁੱਟਣ ਅਤੇ ਵਿਸ਼ਵਾਸ ਦੇ ਵਿਸ਼ਿਆਂ ਬਾਰੇ ਡੂੰਘਾਈ ਨਾਲ ਚਾਨਣਾ ਪਾਉਂਦੀ ਹੈ। ਇਹ ਵੀਡੀਓ ਮੁੰਬਈ ਵਿੱਚ ਫਿਲਮਾਈ ਗਈ ਹੈ। ਇਹ ਗੀਤ ਸੰਜੀਵ ਚਤੁਰਵੇਦੀ ਨੇ ਲਿਖਿਆ ਹੈ ਅਤੇ ਉਸ ਨੇ ਹੀ ਸੰਗੀਤ ਦਿੱਤਾ ਹੈ। ਸੋਨੂ ਨਿਗਮ ਨੇ ਇਸ ਨੂੰ ਸਾਂਝਾ ਕਰਦਿਆਂ ਕਿਹਾ, ‘‘ਗੀਤ ਦੇ ਬੋਲ ਕਮਜ਼ੋਰੀ ਦੀ ਭਾਵਨਾ ਦਾ ਅਹਿਸਾਸ ਕਰਵਾਉਂਦੇ ਹਨ। ਜਦੋਂ ਮੈਂ ਇਸ ਨੂੰ ਪਹਿਲੀ ਵਾਰ ਸੁਣਿਆਂ ਤਾਂ ਇਹ ਮੇਰੇ ਦਿਲ ਨੂੰ ਛੂਹ ਗਿਆ। ਇਹ ਦਰਦ ਤੇ ਸੰਵੇਦਨਸ਼ੀਲਤਾ ਦੀ ਖੂੁਬਸੂਰਤੀ ਬਿਆਨ ਕਰਦਾ ਹੈ।’’ ਤੀਸ਼ਾ ਨਿਗਮ ਨੇ ਕਿਹਾ, ‘‘ਇਹ ਗੀਤ ਮੇਰੇ ਦਿਲ ਦੇ ਬਹੁਤ ਕਰੀਬ ਹੈ ਕਿਉਂਕਿ ਇਹ ਮੇਰੇ ਭਰਾ ਸੋਨੂ ਨਾਲ ਮੇਰਾ ਪਹਿਲਾ ਗੀਤ ਹੈ। ਉਸ ਨਾਲ ਕੰਮ ਕਰਨਾ ਨਾ ਸਿਰਫ਼ ਸ਼ਾਨਦਾਰ ਰਿਹਾ, ਸਗੋਂ ਕਲਾਤਮਕ ਵੀ ਸੀ ਕਿਉਂਕਿ ਇਸ ਪ੍ਰਾਜੈਕਟ ’ਤੇ ਅਸੀਂ ਸਖ਼ਤ ਮਿਹਨਤ ਕੀਤੀ ਹੈ। ਮੈਨੂੰ ਉਮੀਦ ਹੈ ਕਿ ਸਾਡੀ ਮਿਹਨਤ ਰੰਗ ਲਿਆਵੇਗੀ ਅਤੇ ਦਰਸ਼ਕ ਇਸ ਗੀਤ ਨੂੰ ਭਰਪੂਰ ਪਿਆਰ ਦੇਣਗੇ।’’ -ਆਈਏਐੱਨਐੱਸ

Advertisement

Advertisement
Author Image

joginder kumar

View all posts

Advertisement
Advertisement
×