For the best experience, open
https://m.punjabitribuneonline.com
on your mobile browser.
Advertisement

ਵਿਰੋਧੀ ਏਕਤਾ ਮੀਟਿੰਗ ’ਚ ਹਿੱਸਾ ਲੈਣ ਲਈ ਸੋਨੀਆ, ਰਾਹੁਲ ਤੇ ਖੜਗੇ ਬੰਗਲੌਰ ਪੁੱਜੇ

03:56 PM Jul 17, 2023 IST
ਵਿਰੋਧੀ ਏਕਤਾ ਮੀਟਿੰਗ ’ਚ ਹਿੱਸਾ ਲੈਣ ਲਈ ਸੋਨੀਆ  ਰਾਹੁਲ ਤੇ ਖੜਗੇ ਬੰਗਲੌਰ ਪੁੱਜੇ
Advertisement

ਬੰਗਲੌਰ (ਕਰਨਾਟਕ) , 17 ਜੁਲਾਈ
ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਪਾਰਟੀ ਨੇਤਾ ਰਾਹੁਲ ਗਾਂਧੀ ਵਿਰੋਧੀ ਪਾਰਟੀਆਂ ਦੀ ਦੋ ਦਨਿਾਂ ਮੀਟਿੰਗ ਵਿੱਚ ਹਿੱਸਾ ਲੈਣ ਲਈ ਇਥੇ ਪੁੱਜ ਗਏ ਹਨ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ, ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਰਾਸ਼ਟਰੀ ਲੋਕ ਦਲ (ਆਰਐੱਲਡੀ) ਦੇ ਨੇਤਾ ਜਯੰਤ ਸਿੰਘ ਅਤੇ ਐੱਮਡੀਐੱਮਕੇ ਦੇ ਜਨਰਲ ਸਕੱਤਰ ਵਾਈਕੋ ਵੀ ੲਿਥੇ ਹਵਾਈ ਅੱਡੇ 'ਤੇ ਪਹੁੰਚੇ। ਇਨ੍ਹਾਂ ਤੋਂ ਇਲਾਵਾ ਹੋਰ ਪਾਰਟੀਆਂ ਦੇ ਨੇਤਾ ਵੀ ਪੁੱਜ ਰਹੇ ਹਨ। ਸਮਾਜਵਾਦੀ ਪਾਰਟੀ  (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ, ‘ਆਬਾਦੀ ਦਾ 2/3 ਹਿੱਸਾ ਭਾਜਪਾ ਨੂੰ ਹਰਾਉਣ ਜਾ ਰਿਹਾ ਹਾਂ। ਮੈਨੂੰ ਉਮੀਦ ਹੈ ਕਿ ਦੇਸ਼ ਦੇ ਲੋਕ ਭਾਜਪਾ ਨੂੰ ਵੱਡੀ ਹਾਰ ਦੇਣਗੇ। ਮੈਨੂੰ ਦੇਸ਼ ਸੂਚਨਾਵਾਂ ਮਿਲ ਰਹੀਆਂ ਹਨ ਕਿ ਭਾਜਪਾ ਦਾ ਸਫਾਇਆ ਹੋ ਜਾਵੇਗਾ।’ ਇਥੇ ਕਾਂਗਰਸ ਸਣੇ 26 ਪਾਰਟੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਟੱਕਰ ਦੇਣ ਲਈ ਦੂਜੀ ਮੀਟਿੰਗ ਕਰ ਰਹੀਆਂ ਹਨ। ਪਹਿਲੀ  ਵਿਰੋਧੀ ਏਕਤਾ ਦੀ ਬੈਠਕ ਪਿਛਲੇ ਮਹੀਨੇ ਪਟਨਾ 'ਚ ਹੋਈ ਸੀ। ਵਿਰੋਧੀ ਧਿਰ ਦੀ ਰਸਮੀ ਮੀਟਿੰਗ ਮੰਗਲਵਾਰ ਨੂੰ ਹੋਵੇਗੀ। ਇਹ ਬੈਠਕ ਸਵੇਰੇ 11 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 4 ਵਜੇ ਤੱਕ ਚੱਲੇਗੀ। ਵਿਰੋਧੀ ਪਾਰਟੀਆਂ 2024 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਖਿਲਾਫ ਇਕਜੁੱਟ ਮੋਰਚਾ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

Advertisement

Advertisement
Tags :
Author Image

Advertisement
Advertisement
×