ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੇਟੇ ਦੇ ਜਨਮ ਮਗਰੋਂ ਪਹਿਲੀ ਵਾਰ ਰੈਂਪ ’ਤੇ ਆਈ ਸੋਨਮ

07:42 AM Oct 30, 2023 IST

ਨਵੀਂ ਦਿੱਲੀ: ਅਦਾਕਾਰਾ ਸੋਨਮ ਕਪੂਰ ਨੇ ਆਪਣੇ ਪੁੱਤਰ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਰੈਂਪ ਵਾਕ ਕੀਤੀ। ਉਸ ਨੇ ਡਿਜ਼ਾਈਨਰ ਅਭਨਿਵ ਮਿਸ਼ਰਾ ਦੇ ਸ਼ੋਅ ਵਿੱਚ ਕੱਪੜਿਆਂ ਦੀ ਨੁਮਾਇਸ਼ ਕੀਤੀ। ਇਹ ਸ਼ੋਅ ਬੀਤੀ ਰਾਤ ਕੌਮੀ ਰਾਜਧਾਨੀ ਵਿੱਚ ਕਰਵਾਇਆ ਗਿਆ। ਜਦੋਂ ਉਸ ਨੇ ‘ਹਸਤਾ ਹੂਆ ਨੂਰਾਨੀ ਚਿਹਰਾ’ ਗੀਤ ਦੇ ਨਵੇਂ ਸੰਸਕਰਨ ’ਤੇ ਆਪਣੀ ਐਂਟਰੀ ਕੀਤੀ ਤਾਂ ਹਾਜ਼ਰੀਨ ਨੇ ਤਾੜੀਆਂ ਨਾਲ ਉਸ ਦਾ ਸਵਾਗਤ ਕੀਤਾ ਪਰ ਦੂਜੇ ਪਾਸੇ ਸੋਨਮ ਦੇ ਚੱਲਣ ਦੇ ਅੰਦਾਜ਼ ’ਤੇ ਕਈ ਜਣਿਆਂ ਨੇ ਸੋਸ਼ਲ ਮੀਡੀਆ ’ਤੇ ਉਸ ਦਾ ਮਜ਼ਾਕ ਵੀ ਉਡਾਇਆ ਹੈ। ਸ਼ੋਅ ਸਮਾਪਤ ਹੋਣ ਤੋਂ ਬਾਅਦ ਸੋਨਮ ਨੇ ਮੀਡੀਆ ਨਾਲ ਗੱਲਬਾਤ ਕੀਤੀ ਜਿਸ ਵਿਚ ਉਸ ਨੇ ਰੈਂਪ ’ਤੇ ਵਾਪਸੀ ਕਰਨ ’ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ। ਉਸ ਨੇ ਕਿਹਾ,‘ਮੈਂ ਕਈ ਸਾਲਾਂ ਬਾਅਦ ਰੈਂਪ ਵਾਕ ਕਰ ਰਹੀ ਹਾਂ... ਇਸ ਤੋਂ ਪਹਿਲਾਂ ਮੈਂ 2019 ਵਿੱਚ ਰੈਂਪ ਵਾਕ ਕੀਤੀ ਸੀ... ਮੈਂ ਤਿੰਨ ਸਾਲਾ ਰੈਂਪ ’ਤੇ ਨਹੀਂ ਚੱਲੀ... ਮੈਂ ਸੋਚਿਆ ਕਿ ਹੁਣ ਵਾਪਸੀ ਲਈ ਢੁਕਵਾਂ ਮੌਕਾ ਤੇ ਸਹੀ ਪਹਿਰਾਵਾ ਹੈ।’ ਅਭਨਿਵ ਮਿਸ਼ਰਾ ਨੇ ਦੱਸਿਆ ਕਿ ਉਸ ਨੇ ਸੋਨਮ ਨੂੰ ਇਸ ਸ਼ੋਅ ਲਈ ਕਿਉਂ ਚੁਣਿਆ। ਉਸ ਨੇ ਕਿਹਾ, ‘ਮੇਰਾ ਉਦੇਸ਼ ਹਮੇਸ਼ਾ ਤੋਂ ਜੀਵਨ ਦੇ ਤਜਰਬਿਆਂ ਤੋਂ ਵੱਡਾ ਕਰਨ ਦਾ ਰਿਹਾ ਹੈ ਤੇ ਮੈਂ ਅਜਿਹੀ ਕੁਲੈਕਸ਼ਨ ਬਣਾਉਣਾ ਚਾਹੁੰਦਾ ਹਾਂ ਜੋ ਅੱਜ ਦੀ ਸੁਤੰਤਰ ਔਰਤ ਦੀ ਗਤੀਸ਼ੀਲ ਅਤੇ ਵਿਕਸਤ ਸੰਵੇਦਨਾਵਾਂ ਨੂੰ ਦਰਸਾਵੇ। ਮੈਂ ਸੋਨਮ ਕਪੂਰ ਤੋਂ ਇਲਾਵਾ ਕਿਸੇ ਹੋਰ ਦੀ ਕਲਪਨਾ ਵੀ ਨਹੀਂ ਕਰ ਸਕਦਾ ਸੀ।’’ ਜ਼ਿਕਰਯੋਗ ਹੈ ਕਿ ਸੋਨਮ ਨੇ ਅਗਸਤ 2022 ਵਿੱਚ ਲੜਕੇ ਨੂੰ ਜਨਮ ਦਿੱਤਾ ਸੀ। -ਏਐੱਨਆਈ

Advertisement

Advertisement