For the best experience, open
https://m.punjabitribuneonline.com
on your mobile browser.
Advertisement

ਸੋਨਾਕਸ਼ੀ ਸਿਨਹਾ ਤੇ ਜ਼ਹੀਰ ਇਕਬਾਲ ਵਿਆਹ ਦੇ ਬੰਧਨ ’ਚ ਬੱਝੇ

11:29 PM Jun 23, 2024 IST
ਸੋਨਾਕਸ਼ੀ ਸਿਨਹਾ ਤੇ ਜ਼ਹੀਰ ਇਕਬਾਲ ਵਿਆਹ ਦੇ ਬੰਧਨ ’ਚ ਬੱਝੇ
ਮੁੰਬਈ ਵਿੱਚ ਵਿਆਹ ਦੀਆਂ ਰਸਮਾਂ ਦੌਰਾਨ ਸੋਨਾਕਸ਼ੀ ਸਿਨਹਾ ਤੇ ਜ਼ਹੀਰ ਇਕਬਾਲ। -ਫੋਟੋ: ਪੀਟੀਆਈ
Advertisement

ਮੁੰਬਈ, 23 ਜੂਨ

Advertisement

ਵਿਆਹ ਦੇ ਬੰਧਨ ’ਚ ਬੱਝੇ ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਅਦਾਕਾਰ ਜ਼ਹੀਰ ਇਕਬਾਲ ਨੇ ਅੱਜ ਇੱਥੇ ਪਰਿਵਾਰ ਅਤੇ ਖਾਸ ਦੋਸਤਾਂ ਦੀ ਮੌਜੂਦਗੀ ਵਿੱਚ ਇੱਕ ਨਿੱਜੀ ਸਮਾਰੋਹ ਦੌਰਾਨ ਕਿਹਾ, ‘‘ਅਸੀਂ ਹੁਣ ਪਤੀ ਅਤੇ ਪਤਨੀ ਹਾਂ।’’ ਸੋਨਾਕਸ਼ੀ (37) ਅਤੇ ਜ਼ਹੀਰ (35) ਨੇ ਇੰਸਟਾਗ੍ਰਾਮ ’ਤੇ ਇੱਕ ਸਾਂਝੀ ਪੋਸਟ ਵਿੱਚ ਆਪਣੇ ਨਿਕਾਹ ਦੀ ਖ਼ਬਰ ਸਾਂਝੀ ਕੀਤੀ। ਸੋਨਾਕਸ਼ੀ ਨੇ ਕਰੀਮ ਰੰਗ ਦੀ ਸਾੜੀ ਅਤੇ ਜ਼ਹੀਰ ਨੇ ਕਰੀਮ ਕੁੜਤਾ-ਪਜਾਮਾ ਪਹਿਨਿਆ ਹੋਇਆ ਸੀ। ਜੋੜੇ ਨੇ ਵਿਆਹ ਮਗਰੋਂ ਵੋਰੇਲੀ ਵਿੱਚ ਇੱਕ ਰੈਸਤਰਾਂ ’ਚ ਦੋਸਤਾਂ ਲਈ ਦਾਅਵਤ ਰੱਖੀ। ਇਸ ਦਾਅਵਤ ਦੌਰਾਨ ਸੋਨਾਕਸ਼ੀ ਲਾਲ ਸਾੜੀ ਵਿੱਚ ਨਜ਼ਰ ਆਈ।

Advertisement

ਇਸ ਮੌਕੇ ਸੋਨਾਕਸ਼ੀ ਨਾਲ ‘ਹੀਰਾਮੰਡੀ’ ਵਿੱਚ ਸਹਿ-ਅਦਾਕਾਰਾ ਅਦਿੱਤੀ ਰਾਓ ਹੈਦਰੀ ਆਪਣੇ ਮੰਗੇਤਰ ਨਾਲ, ਅਦਾਕਾਰ ਸਿਧਾਰਥ ਅਤੇ ਸਹਿ-ਅਦਾਕਾਰਾ ਹੁਮਾ ਕੁਰੈਸ਼ੀ ਸਣੇ ਕਈ ਹੋਰ ਫਿਲਮੀ ਹਸਤੀਆਂ ਨੇ ਹਾਜ਼ਰੀ ਲਗਵਾਈ। -ਪੀਟੀਆਈ

Advertisement
Author Image

Advertisement