For the best experience, open
https://m.punjabitribuneonline.com
on your mobile browser.
Advertisement

‘ਇੱਕ ਦੂਜੇ ਲਈ ਬਣੇ’ ਸੋਨਾਕਸ਼ੀ ਅਤੇ ਜ਼ਹੀਰ: ਸ਼ਤਰੂਘਨ ਸਿਨਹਾ

07:13 AM Jul 03, 2024 IST
‘ਇੱਕ ਦੂਜੇ ਲਈ ਬਣੇ’ ਸੋਨਾਕਸ਼ੀ ਅਤੇ ਜ਼ਹੀਰ  ਸ਼ਤਰੂਘਨ ਸਿਨਹਾ
Advertisement

ਮੁੰਬਈ:
ਸੀਨੀਅਰ ਅਦਾਕਾਰ ਸ਼ਤਰੂਘਨ ਸਿਨਹਾ ਨੇ ਆਪਣੀ ਧੀ ਸੋਨਾਕਸ਼ੀ ਅਤੇ ਉਸ ਦੇ ਪਤੀ ਜ਼ਹੀਰ ਇਕਬਾਲ ਨੂੰ ‘ਇੱੱਕ ਦੂਜੇ ਲਈ ਬਣਿਆ ਜੋੜਾ’ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸ਼ਤਰੂਘਨ ਨੂੰ ਹੁਣੇ ਜਿਹੇ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਅਦਾਕਾਰ ਤੋਂ ਰਾਜਸੀ ਨੇਤਾ ਬਣੇ ਸ਼ਤਰੂਘਨ ਨੇ ਮੰਗਲਵਾਰ ਨੂੰ ਐਕਸ ’ਤੇ ਆਪਣੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਉਸ ਨੇ ਟਵੀਟ ਕੀਤਾ ਸੀ, ‘ਸਾਰਿਆਂ ਨੂੰ ਉਨ੍ਹਾਂ ਦੇ ਅਸ਼ੀਰਵਾਦ, ਪਿਆਰ ਅਤੇ ਗਰਮਜੋਸ਼ੀ ਭਰੇ ਵਧਾਈ ਸੁਨੇਹਿਆਂ ਲਈ ਧੰਨਵਾਦ, ਪਰ ਸਭ ਤੋਂ ਵੱਧ ਵਿਦਵਾਨ ਅਤੇ ਮਹਾਨ ਅਰੁਣ ਸ਼ੌਰੀ ਦੇ ਵੱਡੇ ਭਰਾ ਰਾਜਸੀ ਨੇਤਾ ਯਸ਼ਵੰਤ ਸਿਨਹਾ, ਮੈਗਸੈਸੇ ਪੁਰਸਕਾਰ ਜੇਤੂ ਰਵੀਸ਼ ਕੁਮਾਰ ਅਤੇ ‘ਇੱਕ ਦੂਜੇ ਲਈ ਬਣੇ ਜੋੜੇ’ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦਾ ਵੀ ਧੰਨਵਾਦ।’ ਕਾਬਲੇਗ਼ੌਰ ਹੈ ਕਿ ਸ਼ਤਰੂਘਨ ਸਿਨਹਾ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਟੀਐੱਮਸੀ ਦੀ ਟਿਕਟ ’ਤੇ ਪੱਛਮੀ ਬੰਗਾਲ ਦੇ ਆਸਨਸੋਲ ਖੇਤਰ ਵਿੱਚੋਂ ਜਿੱਤ ਹਾਸਲ ਕੀਤੀ ਸੀ। ਉਸ ਨੇ ਭਾਜਪਾ ਉਮੀਦਵਾਰ ਸੁਰਿੰਦਰਜੀਤ ਸਿੰਘ ਆਹਲੂਵਾਲੀਆ ਨੂੰ 59,564 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਜ਼ਿਕਰਯੋਗ ਹੈ ਕਿ 23 ਜੂਨ ਨੂੰ ਮੁੰਬਈ ਵਿੱਚ ਸੋਨਾਕਸ਼ੀ ਅਤੇ ਜ਼ਹੀਰ ਨੇ ਵਿਆਹ ਕਰਵਾ ਲਿਆ ਸੀ। -ਆਈਏਐੱਨਐੱਸ

Advertisement

Advertisement
Author Image

joginder kumar

View all posts

Advertisement
Advertisement
×