ਸਬਾ ਆਜ਼ਾਦ ਅਤੇ ਰਿਤਿਕ ਰੌਸ਼ਨ ਦੀ ਤਸਵੀਰ ਹੋਈ ਵਾਇਰਲ
ਮੁੰਬਈ
ਅਦਾਕਾਰਾ ਪਸ਼ਮੀਨਾ ਰੋਸ਼ਨ ਜਿਸ ਨੇ ਹੁਣੇ ਜਿਹੇ ਫ਼ਿਲਮ ‘ਇਸ਼ਕ ਵਿਸ਼ਕ ਰੀਬਾਊਂਡ’ ਨਾਲ ਬੌਲੀਵੁੱਡ ਵਿੱਚ ਸ਼ੁਰੂਆਤ ਕੀਤੀ ਸੀ, ਨੇ ਹੁਣੇ ਜਿਹੇ ‘ਆਸਕ ਮੀ ਐਨੀਥਿੰਗ’ ਦੇ ਸੈੱਟ ਦੌਰਾਨ ਸਬਾ ਆਜ਼ਾਦ ਅਤੇ ਰਿਤਿਕ ਰੌਸ਼ਨ ਦੀ ਪਰਿਵਾਰਕ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਤਸਵੀਰ ਵਿੱਚ ਰੌਸ਼ਨ ਪਰਿਵਾਰ ਨੂੰ ਦਿਖਾਇਆ ਗਿਆ ਹੈ। ਇਸ ਵਿੱਚ ਰਾਕੇਸ਼ ਰੌਸ਼ਨ, ਪਿੰਕੀ ਰੌਸ਼ਨ, ਸੁਨੈਨਾ ਰੌਸ਼ਨ, ਰਾਜੇਸ਼ ਰੌਸ਼ਨ, ਰਿਤਿਕ ਅਤੇ ਸੁਜ਼ੈਨ ਦੇ ਪੁੱਤਰ ਅਤੇ ਹੋਰ ਸ਼ਾਮਲ ਹਨ। ਪੀਚ ਰੰਗ ਦੀ ਸਾੜ੍ਹੀ ਵਿੱਚ ਆਪਣੇ ਮਿੱਤਰ ਦੇ ਪਿਤਾ ਰਾਕੇਸ਼ ਰੌਸ਼ਨ ਨਾਲ ਬੈਠੀ ਸਬਾ ਬਹੁਤ ਸੋਹਣੀ ਲੱਗ ਰਹੀ ਸੀ। ਤਸਵੀਰ ਖੁਸ਼ੀ ਅਤੇ ਇੱਕਜੁਟਤਾ ਦਾ ਪ੍ਰਗਟਾਵਾ ਕਰ ਰਹੀ ਹੈ। ਉਧਰ ਰਿਤਿਕ ਰੌਸ਼ਨ ਨੂੰ ਆਖਰੀ ਵਾਰ ਦੀਪਿਕਾ ਪਾਦੂਕੋਨ, ਅਨਿਲ ਕਪੂਰ, ਕਰਨ ਸਿੰਘ ਗਰੋਵਰ, ਅਕਸ਼ੈ ਓਬਰਾਏ ਅਤੇ ਹੋਰਾਂ ਨਾਲ ਫ਼ਿਲਮ ‘ਫਾਈਟਰ’ ਵਿੱਚ ਦੇਖਿਆ ਗਿਆ ਸੀ। ਰਿਤਿਕ ਹੁਣ ਇਆਨ ਮੁਖਰਜੀ ਵੱਲੋਂ ਬਣਾਈ ਫ਼ਿਲਮ ‘ਵਾਰ 2’ ਦੀ ਤਿਆਰੀ ਕਰ ਰਿਹਾ ਹੈ। ਪਸ਼ਮੀਨਾ ਰੌਸ਼ਨ ਨੇ ਨੈਲਾ ਗਰੇਵਾਲ, ਰੋਹਿਤ ਸਰਾਫ਼ ਅਤੇ ਜਿਬਰਾਨ ਖ਼ਾਨ ਨਾਲ ਫ਼ਿਲਮ ‘ਇਸ਼ਕ ਵਿਸ਼ਕ ਰੀਬਾਊਂਡ’ ਰਾਹੀਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਭਾਵੇਂ ਫ਼ਿਲਮ ਨੇ ਬਾਕਸ ਆਫ਼ਿਸ ’ਤੇ ਕੋਈ ਰਿਕਾਰਡ ਨਹੀਂ ਤੋੜਿਆ ਪਰ ਇਸ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਨਵੇਂ ਕਲਾਕਾਰਾਂ ਨੂੰ ਫ਼ਿਲਮ ਸਨਅਤ ਵਿੱਚ ਆਪਣੀ ਪਛਾਣ ਬਣਾਉਣ ਵਿੱਚ ਬਹੁਤ ਮਦਦ ਕੀਤੀ। ਨਿਪੁੰਨ ਅਵਿਨਾਸ਼ ਧਰਮਅਧਿਕਾਰੀ ਵੱਲੋਂ ਬਣਾਈ ਫ਼ਿਲਮ ‘ਇਸ਼ਕ ਵਿਸ਼ਕ ਰੀਬਾਊਂਡ’ 2003 ਦੀ ਮਸ਼ਹੂਰ ਫ਼ਿਲਮ ‘ਇਸ਼ਕ ਵਿਸ਼ਕ’ ਦਾ ਅਗਲਾ ਭਾਗ ਹੈ। ‘ਇਸ਼ਕ ਵਿਸ਼ਕ ਰੀਬਾਊਂਡ’ ਇਸੇ ਸਾਲ ਜੂਨ ਵਿੱਚ ਰਿਲੀਜ਼ ਹੋਈ ਸੀ। -ਏਐੱਨਆਈ