For the best experience, open
https://m.punjabitribuneonline.com
on your mobile browser.
Advertisement

ਨਾਰੀ ਸਸ਼ਕਤੀਕਰਨ ਲਈ ਸਮਾਜ ਦਾ ਸਿੱਖਿਅਤ ਹੋਣਾ ਜ਼ਰੂਰੀ

08:30 AM Mar 06, 2024 IST
ਨਾਰੀ ਸਸ਼ਕਤੀਕਰਨ ਲਈ ਸਮਾਜ ਦਾ ਸਿੱਖਿਅਤ ਹੋਣਾ ਜ਼ਰੂਰੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਗੁਰਚਰਨ ਕੌਰ ਥਿੰਦ

Advertisement

ਕੈਲਗਰੀ: ਕੈਲਗਰੀ ਲੇਖਕ ਸਭਾ ਦੀ ਮਾਰਚ ਮਹੀਨੇ ਦੀ ਇਕੱਤਰਤਾ ਕੋਸੋ ਹਾਲ ਵਿੱਚ ਹੋਈ। ਸਭ ਤੋਂ ਪਹਿਲਾਂ ਪਿਛਲੇ ਦਿਨੀਂ ਵਿੱਛੜੀਆਂ ਸ਼ਖ਼ਸੀਅਤਾਂ ਸੁਰਜੀਤ ਸਿੰਘ ਪਨੂੰ, ਇਕਬਾਲ ਖਾਨ ਅਤੇ ਬਰਾਇਨ ਮਲਰੌਨੇ ਨੂੰ ਸਰਧਾਂਜ਼ਲੀ ਭੇਂਟ ਕੀਤੀ। ਪ੍ਰਧਾਨ ਜਸਵੀਰ ਸਹੋਤਾ ਨੇ ਸੁਰਜੀਤ ਸਿੰਘ ਪਨੂੰ ਨਾਲ ਆਪਣੀ ਸਾਂਝ ਦਾ ਵਰਨਣ ਕੀਤਾ। ਬਲਵਿੰਦਰ ਬਰਾੜ ਨੇ ਅਗਾਂਹਵਧੂ ਇਨਕਲਾਬੀ ਸ਼ਾਇਰ ਇਕਬਾਲ ਖਾਨ ਬਾਰੇ ਕਿਹਾ ਕਿ ਉਹ ਹਮੇਸ਼ਾਂ ਨਾਬਰੀ ਵਾਲੀ ਤੇ ਬਾਗ਼ੀ ਸੁਰ ਵਾਲੀ ਗੱਲ ਕਰਦਾ ਸੀ।
ਉਪਰੰਤ ਨਾਰੀ ਦਿਵਸ ਦੇ ਮੱਦੇਨਜ਼ਰ ‘ਨਾਰੀ ਸਸ਼ਕਤੀਕਰਨ ਦੀ ਦਸ਼ਾ ਤੇ ਦਿਸ਼ਾ’ ਵਿਸ਼ੇ ’ਤੇ ਵਿਚਾਰ-ਚਰਚਾ ਸ਼ੁਰੂ ਹੋਈ। ਲਲਿਤਾ ਨੇ ਨਾਰੀ ਸਸ਼ਕਤੀਕਰਨ ਨੂੰ ਔਰਤ ਦੇ ਆਪਣੇ ਅੰਦਰ ਫ਼ੈਸਲਾ ਲੈਣ ਦੀ ਤਾਕਤ ਹੋਣਾ, ਫ਼ੈਸਲਾ ਲੈਣਾ, ਪ੍ਰਵਾਨ ਕਰਨਾ ਅਤੇ ਆਪਣਾ ਫ਼ੈਸਲਾ ਪ੍ਰਵਾਨ ਕਰਵਾਉਣ ਦੀ ਹਿੰਮਤ ਹੋਣਾ ਦੱਸਿਆ ਅਤੇ ਕਿਹਾ ਕਿ ਇਸ ਲਈ ਔਰਤ ਦਾ ਸਿੱਖਿਅਤ ਹੋਣਾ ਅਤੇ ਸਮਾਜ ਨੂੰ ਇਸ ਸਭ ਕਾਸੇ ਬਾਰੇ ਸਿੱਖਿਅਤ ਕਰਨ ਦੀ ਲੋੜ ਹੈ। ਖ਼ਾਸ ਤੌਰ ’ਤੇ ਲੇਖਕਾਂ ਦੁਆਰਾ ਆਪਣੀਆਂ ਲਿਖਤਾਂ ਰਾਹੀਂ ਇਸ ਕਾਰਜ ਦੀ ਜ਼ਿੰਮੇਵਾਰੀ ਨਿਭਾਉਣੀ ਬਣਦੀ ਹੈ। ਸਰਬਜੀਤ ਜਵੰਦਾ ਨੇ ਇਸ ਵਿਸ਼ੇ ’ਤੇ ਸੰਵਾਦ ਸ਼ੁਰੂ ਕੀਤੇ ਜਾਣ ਨੂੰ ਸਭ ਤੋਂ ਵੱਡੀ ਪ੍ਰਾਪਤੀ ਦੱਸਿਆ। ਸਿਰਫ਼ ਪੜ੍ਹਾਈ ਦੀਆਂ ਜਮਾਤਾਂ ਪਾਸ ਕਰਕੇ ਹੀ ਕੋਈ ਵਿਅਕਤੀ ਸਿੱਖਿਅਤ ਹੋਇਆ ਨਹੀਂ ਸਮਝਿਆ ਜਾ ਸਕਦਾ। ਇਹ ਇੱਕ ਸਮਾਜਿਕ ਵਰਤਾਰਾ ਹੈ ਜਿਸ ਰਾਹੀਂ ਦੋਵਾਂ ਧਿਰਾਂ ਨੂੰ ਫ਼ੈਸਲੇ ਲੈਣੇ ਤੇ ਮੰਨਣੇ ਸਿਖਾਉਣੇ ਚਾਹੀਦੇ ਹਨ। ਬਲਵਿੰਦਰ ਬਰਾੜ ਨੇ ਕਿਹਾ ਕਿ ਪੰਜਾਬ ਵਿੱਚ ਮਰਦਾਂ ਨੇ ਨਾਰੀਵਾਦ ਨੂੰ ਸ਼ੁਰੂ ਕੀਤਾ। ਗੁਰੂ ਨਾਨਕ ਦੇ ਔਰਤ ਲਈ ਉਚਾਰੇ ਬੋਲ ‘ਸੋ ਕਿਉ ਮੰਦਾ ਆਖੀਐ ਜਿਤ ਜੰਮਿਹ ਰਾਜਾਨ’ ਅਤੇ ਅਗਲੇਰੇ ਗੁਰੂ ਸਾਹਿਬ ਵੱਲੋਂ ਸਤੀ ਪ੍ਰਥਾ ਦਾ ਖੰਡਨ ਕਰਨਾ ਤੋਂ ਲੈ ਕੇ ਕਵੀ ਸ਼ਿਵ ਬਟਾਲਵੀ ਵੱਲੋਂ ‘ਲੂਣਾ’ ਕਾਵਿ-ਸੰਗ੍ਰਹਿ ਵਿੱਚ ਲੂਣਾ ਦੇ ਦਰਦ ਨੂੰ ਪੇਸ਼ ਕਰ ਨਾਰੀਵਾਦ ਨੂੰ ਹੁਲਾਰਾ ਦਿੱਤਾ ਗਿਆ। ਉਨ੍ਹਾਂ ਨੇ ਮਰਦ ਨੂੰ ਔਰਤ ਨਾਲ ਸਿਰਫ਼ ਸੌਣਾ ਹੀ ਨਹੀਂ ਜਾਗਣਾ ਸਿੱਖਣ ਤੇ ਸਿਖਾਉਣ ਦੀ ਗੱਲ ਵੀ ਆਖੀ।
ਅਮਨਪ੍ਰੀਤ ਸਿੰਘ, ਗੁਰਨਾਮ ਕੌਰ, ਸੁਖਵਿੰਦਰ ਸਿੰਘ ਥਿੰਦ, ਮਨਮੋਹਨ ਸਿੰਘ ਬਾਠ ਨੇ ਔਰਤ ਸਸ਼ਕਤੀਕਰਨ ਬਾਰੇ ਸੰਖੇਪ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ। ਵਿਸ਼ਵ ਪੰਜਾਬੀ ਸਭਾ, ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਅਤੇ ਸਭਾ ਦੇ ਪ੍ਰਧਾਨ ਹਰਜੀ ਬਾਜਵਾ ਉਚੇਚੇ ਤੌਰ ’ਤੇ ਮੀਟਿੰਗ ਵਿੱਚ ਸ਼ਾਮਲ ਹੋਏ। ਜਗਦੀਸ਼ ਕੌਰ ਸਰੋਆ, ਸਨੀ ਸਵੈਚ, ਇਨਾਇਤ ਜਵੰਦਾ ਅਤੇ ਹਰਜੋਤ ਸਿੰਘ ਜਵੰਦਾ ਦੀ ਹਾਜ਼ਰੀ ਜ਼ਿਕਰਯੋਗ ਰਹੀ।
ਸੰਪਰਕ: 403-402-9635

Advertisement
Author Image

joginder kumar

View all posts

Advertisement
Advertisement
×