For the best experience, open
https://m.punjabitribuneonline.com
on your mobile browser.
Advertisement

ਨਸ਼ਿਆਂ ਦੇ ਖਾਤਮੇ ਲਈ ਅਹਿਮ ਭੂਮਿਕਾ ਨਿਭਾਉਣ ਸਮਾਜਿਕ ਜਥੇਬੰਦੀਆਂ: ਭੁੱਲਰ

08:08 AM Jan 30, 2024 IST
ਨਸ਼ਿਆਂ ਦੇ ਖਾਤਮੇ ਲਈ ਅਹਿਮ ਭੂਮਿਕਾ ਨਿਭਾਉਣ ਸਮਾਜਿਕ ਜਥੇਬੰਦੀਆਂ  ਭੁੱਲਰ
ਡੀਆਈਜੀ ਹਰਚਰਨ ਸਿੰਘ ਭੁੱਲਰ ਸੈਣੀ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ। -ਫੋਟੋ: ਰੂਬਲ
Advertisement

ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 29 ਜਨਵਰੀ
‘‘ਪੰਜਾਬ ਪੁਲੀਸ ਸੂਬੇ ਵਿੱਚ ਨਸ਼ਿਆਂ ਦੇ ਖਾਤਮੇ ਦੇ ਲਈ ਵਚਨਬੱਧ ਹੈ ਅਤੇ ਇਸਦੇ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਪੁਲੀਸ ਦਾ ਸਹਿਯੋਗ ਕਰਨ ਲਈ ਅੱਗੇ ਆਉਣ ਦੀ ਲੋੜ ਹੈ।’’ ਉਕਤ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਅੱਜ ਪਿੰਡ ਦੇਵੀਨਗਰ ਵਿੱਚ ਕੀਤਾ। ਉਹ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸਮਾਜ ਸੇਵੀ ਸਟੇਟ ਐਵਾਰਡੀ ਭੁਪਿੰਦਰ ਸੈਣੀ ਦੀ ਮਾਤਾ ਬੀਬੀ ਜਗੀਰ ਕੌਰ ਜੀ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਵੰਡਾਉਣ ਦੇ ਲਈ ਉਨ੍ਹਾਂ ਦੇ ਅਵਾਸ ’ਤੇ ਪੁੱਜੇ ਸਨ।
ਇਸ ਮੌਕੇ ਪੰਜਾਬ ਇਨਫੋਟੈੱਕ ਦੇ ਸਾਬਕਾ ਚੇਅਰਮੈਨ ਐੱਸ.ਐੱਮ.ਐੱਸ. ਸੰਧੂ, ਕਾਂਗਰਸੀ ਆਗੂ ਪੁਸ਼ਪਿੰਦਰ ਮਹਿਤਾ, ਸੰਜੀਵ ਬੋਬੀ, ਹਰਿੰਦਰ ਸੈਣੀ, ਅਰੁਣ ਕਾਂਸਲ, ਪਰਮਜੀਤ ਸੈਣੀ, ਗਿਆਨ ਸਿੰਘ, ਸਰਪੰਚ ਹਰਚਰਨ ਸਿੰਘ, ਵਿੰਗ ਕਮਾਂਡਰ ਸੰਦੀਪ ਸੈਣੀ, ਰਾਮ ਚੰਦਰ ਸੈਣੀ, ਹਰਨੇਕ ਸੈਣੀ, ਜੀਰਕਪੁਰ ਦੇ ਸਾਬਕਾ ਸਰਪੰਚ ਜਸਪਾਲ ਸਿੰਘ, ਮਨਦੀਪ ਕੌਰ, ਸਲਿਤਾ ਸੈਣੀ, ਰਜਿੰਦਰ ਸੈਣੀ, ਸਾਬਕਾ ਕੌਂਸਲਰ ਰੰਜਨਾ ਸੈਣੀ ਅਤੇ ਨਰੇਸ਼ ਕਪੂਰ ਸਮੇਤ ਕਈ ਪਤਵੰਤੇ ਹਾਜ਼ਰ ਸਨ।

Advertisement

Advertisement
Author Image

Advertisement
Advertisement
×