ਕਸ਼ਮੀਰ ਦੇ ਉੱਚ ਇਲਾਕਿਆਂ ਵਿੱਚ ਬਰਫ਼ਬਾਰੀ
06:41 AM Nov 13, 2024 IST
Advertisement
ਸ੍ਰੀਨਗਰ, 12 ਨਵੰਬਰ
ਕਸ਼ਮੀਰ ਦੇ ਉੱਚ ਪਹਾੜੀ ਇਲਾਕਿਆਂ ਵਿੱਚ ਅੱਜ ਰੁਕ-ਰੁਕ ਬਰਫਬਾਰੀ ਹੋਈ, ਜਿਸ ਕਾਰਨ ਵਾਦੀ ਦੇ ਕੁੱਝ ਖੇਤਰਾਂ ਵਿੱਚ ਮਾਰਗ ਬੰਦ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਵਿੱਚ ਇਸ ਸੀਜ਼ਨ ਦੀ ਪਹਿਲੀ ਬਰਫਬਾਰੀ ਸੋਮਵਾਰ ਨੂੰ ਸ਼ੁਰੂ ਹੋਈ ਜੋ ਕਈ ਥਾਵਾਂ ’ਤੇ ਰਾਤ ਤੱਕ ਜਾਰੀ ਰਹੀ। ਉਨ੍ਹਾਂ ਦੱਸਿਆ ਕਿ ਸੈਲਾਨੀ ਰਿਜ਼ੌਰਟ ਗੁਲਮਰਗ ਅਤੇ ਸੋਨਮਰਗ ਦੇ ਉਪਰੀ ਇਲਾਕਿਆਂ ਵਿੱਚ ਬਰਫਬਾਰੀ ਹੋਣ ਦੀਆਂ ਰਿਪੋਰਟਾਂ ਹਨ। ਕੁਪਵਾੜਾ ਅਤੇ ਬਾਂਦੀਪੁਰਾ ਦੇ ਕੁੱਝ ਹਿੱਸਿਆਂ ਵਿੱਚ ਬਰਫ਼ਬਾਰੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਰਫਬਾਰੀ ਕਾਰਨ ਸ੍ਰੀਨਗਰ-ਲੇਹ ਕੌਮੀ ਰਾਜ ਮਾਰਗ ਅਤੇ ਵਾਦੀ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ ਆਵਾਜਾਈ ਦੇ ਅਹਿਮ ਮਾਰਗ ਬੰਦ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਬਾਰਡਰ ਰੋਡ ਆਰਗੇਨਾਈਜੇਸ਼ਨ (ਬੀਆਰਓ) ਸਮੇਤ ਹੋਰ ਅਥਾਰਟੀਆਂ ਨੇ ਬਰਫ਼ ਨੂੰ ਹਟਾਉਣ ਲਈ ਅੱਜ ਸਵੇਰੇ ਆਪਣੇ ਕਰਮੀਆਂ ਤੇ ਮਸ਼ੀਨਰੀ ਨੂੰ ਕੰਮ ’ਤੇ ਲਾ ਦਿੱਤਾ ਹੈ। -ਪੀਟੀਆਈ
Advertisement
Advertisement
Advertisement