For the best experience, open
https://m.punjabitribuneonline.com
on your mobile browser.
Advertisement

ਐੱਸਐੱਮਓ ਡਾ. ਮਨਿੰਦਰ ਕੌਰ ਦਾ ਸਨਮਾਨ

08:47 AM Feb 01, 2024 IST
ਐੱਸਐੱਮਓ ਡਾ  ਮਨਿੰਦਰ ਕੌਰ ਦਾ ਸਨਮਾਨ
ਸਰਪੰਚ ਅਤੇ ਯੂਥ ਕਲੱਬਾਂ ਦੇ ਕਾਰਕੁਨ ਐੱਸਐੱਮਓ ਡਾ. ਮਨਿੰਦਰ ਕੌਰ ਦਾ ਸਨਮਾਨ ਕਰਦੇ ਹੋਏ।-ਫੋਟੋ: ਚਿੱਲਾ
Advertisement

ਪੱਤਰ ਪ੍ਰੇਰਕ
ਬਨੂੜ, 31 ਜਨਵਰੀ
ਪੀਐੱਚਸੀ ਕਾਲੋਮਾਜਰਾ ਦੀ ਅੱਜ ਸੇਵਾਮੁਕਤ ਹੋਈ ਸੀਨੀਅਰ ਮੈਡੀਕਲ ਅਫ਼ਸਰ ਮਨਿੰਦਰ ਕੌਰ ਦਾ ਅੱਜ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਯੂਥ ਕਲੱਬਾਂ ਵੱਲੋਂ ਸਨਮਾਨ ਕੀਤਾ ਗਿਆ। ਪੀਐੱਚਸੀ ਦੇ ਸਮੁੱਚੇ ਅਮਲੇ ਵੱਲੋਂ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੂਥ ਵੈੱਲਫ਼ੇਅਰ ਕਲੱਬ ਬੱਸ ਅੱਡਾ ਜਾਂਸਲਾ ਦੇ ਪ੍ਰਧਾਨ ਜਗਤਾਰ ਸਿੰਘ ਥੂਹਾ, ਮਨਜੀਤ ਸਿੰਘ ਸਰਪੰਚ ਕਾਲੋਮਾਜਰਾ, ਜਗਤਾਰ ਸਿੰਘ ਤੋਤਾ ਬਨੂੜ, ਰਾਜ ਕੁਮਾਰ ਸਰਪੰਚ ਜਾਂਸਲਾ, ਸੱਤਪਾਲ ਸਿੰਘ ਸਰਪੰਚ ਜਲਾਲਪੁਰ, ਲਖਵਿੰਦਰ ਸਿੰਘ ਸਰਪੰਚ ਜਾਂਸਲੀ, ਗੁਰਜੰਟ ਸਿੰਘ ਰਾਮਨਗਰ, ਦਲਜੀਤ ਸਿੰਘ ਬਿੱਲੂ ਮੋਹੀ ਖੁਰਦ, ਭਾਗ ਸਿੰਘ ਸਰਪੰਚ ਫ਼ਤਿਹਪੁਰ ਗੜ੍ਹੀ ਆਦਿ ਨੇ ਐੱਸਐੱਮਓ ਡਾ. ਮਨਿੰਦਰ ਕੌਰ ਨੂੰ ਸਨਮਾਨ ਚਿੰਨ੍ਹ ਅਤੇ ਸ਼ਾਲ ਭੇਟ ਕਰ ਕੇ ਸਨਮਾਨਿਤ ਕੀਤਾ। ਪੰਚਾਇਤਾਂ ਨੇ ਉਨ੍ਹਾਂ ਵੱਲੋਂ ਸਮੁੱਚੇ ਖੇਤਰ ਨੂੰ ਪ੍ਰਦਾਨ ਕੀਤੀਆਂ ਮਿਆਰੀ ਸਿਹਤ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਬੀਈਈ ਦਲਜੀਤ ਕੌਰ ਵੀ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement