ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਧਾਰਮਿਕ ਅਸਥਾਨ ਢਾਹੇ ਜਾਣ ’ਤੇ ਨਾਅਰੇਬਾਜ਼ੀ

07:33 AM Jul 25, 2020 IST

ਡੀਪੀਐੱਸ ਬੱਤਰਾ
ਸਮਰਾਲਾ, 24 ਜੁਲਾਈ

Advertisement

ਲੁਧਿਆਣਾ-ਚੰਡੀਗੜ੍ਹ ਹਾਈਵੇਅ ਨੂੰ ਛੇ-ਮਾਰਗੀ ਕੀਤੇ ਜਾਣ ਮੌਕੇ ਹਾਈਵੇ ਅਥਾਰਟੀ ਵੱਲੋਂ ਅੱਜ ਨੇੜਲੇ ਪਿੰਡ ਲੱਧੜਾ ਵਿੱਚ ਕੌਸ਼ਲ ਪਰਿਵਾਰਾਂ ਦੀ ਕੁੱਲ ਦੇਵੀ ਦੇ ਧਾਰਮਿਕ ਅਸਥਾਨ ਨੂੰ ਢਾਹੇ ਜਾਣ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਸ਼ਰਧਾਲੂਆਂ ਵਿੱਚ ਗੁੱਸੇ ਦੀ ਲਹਿਰ ਫੈਲ ਗਈ ਹੈ। ਸ਼ਰਧਾਲੂ ਹਾਈਵੇਅ ਦੀ ਇਸ ਨਿੰਦਣਯੋਗ ਕਾਰਵਾਈ ਦਾ ਵਿਰੋਧ ਕਰਦੇ ਹੋਏ ਕਸੂਰਵਾਰ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ। ਇਸ ਮੌਕੇ ਸੁਭਾਸ਼ ਚੰਦਰ ਕੌਸ਼ਲ ਨੇ ਕਿਹਾ ਕਿ ਇਹ ਧਾਰਮਿਕ ਅਸਥਾਨ ਸਾਡੇ ਪੂਰਬਜ਼ਾਂ ਵੱਲੋਂ ਬਣਾਇਆ ਗਿਆ ਸੀ, ਪ੍ਰੰਤੂ ਉਨ੍ਹਾਂ ਨੂੰ ਸੂਚਨਾ ਦਿੱਤੇ ਬਨਿਾਂ ਅਤੇ ਬਨਿਾਂ ਮੁਆਵਜ਼ਾ ਦਿੱਤੇ ਹੀ ਹਾਈਵੇਅ ਅਥਾਰਟੀ ਵੱਲੋਂ ਧੱਕੇ ਨਾਲ ਕੁੱਲ ਦੇਵੀ ਅਸਥਾਨ ਨੂੰ ਢਾਹ ਦਿੱਤਾ ਗਿਆ। ਉਨ੍ਹਾਂ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਬਨਿਾਂ ਦੱਸੇ ਤੋਂ ਧਾਰਮਿਕ ਅਸਥਾਨ ਤੋੜਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸ਼ਿਵ ਕੌਸ਼ਲ, ਕੇਕੇ. ਸ਼ਰਮਾ, ਸੁਰਿੰਦਰ ਕੁਮਾਰ, ਡੀਕੇ ਕੌਸ਼ਲ, ਨੀਲ ਮਣੀ, ਪਵਨ ਕੌਸ਼ਲ, ਸਰਪੰਚ ਰਣਜੀਤ ਕੌਰ, ਨੰਬਰਦਾਰ ਰੋਮੀ ਸਿੰਘ ਆਦਿ ਹਾਜ਼ਰ ਸਨ।

Advertisement
Advertisement
Tags :
ਅਸਥਾਨਢਾਹੇਧਾਰਮਿਕਨਾਅਰੇਬਾਜ਼ੀ
Advertisement