ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੱਕਾ ਖੋਖਾ ਢਾਹੁਣ ’ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ

08:36 AM Nov 28, 2024 IST

ਰਮੇਸ਼ ਭਾਰਦਵਾਜ
ਲਹਿਰਾਗਾਗਾ, 27 ਨਵੰਬਰ
ਸ਼ਹਿਰ ਵਿੱਚ ਵਾਰਡ ਨੰਬਰ-2 ’ਚ ਬੰਦ ਰਜਬਾਹੇ ਨੇੜੇ ਇੱਟਾਂ ਨਾਲ ਬਣਾਇਆ ਪਰਚੂਨ ਦਾ ਪੱਕਾ ਖੋਖਾ ਦੇਰ ਰਾਤ ਜਲ ਸਰੋਤ ਵਿਭਾਗ ਦਿਆਲਪੁਰਾ ਵੱਲੋਂ ਢਾਹੁਣ ਕਾਰਨ ਸਥਾਨਕ ਲੋਕਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਸਬੰਧੀ ਖੋਖੇ ਦੇ ਮਾਲਕ ਹੈਪੀ ਕੁਮਾਰ ਨੇ ਦੱਸਿਆ ਕਿ ਉਸ ਦੇ ਖੋਖੇ ਨੂੰ ਜਾਣਬੁੱਝ ਕੇ ਢਾਹਿਆ ਗਿਆ ਹੈ। ਹੈਪੀ ਨੇ ਦੋਸ਼ ਲਾਇਆ ਕਿ ਸੱਤਾ ਧਿਰ ਤੋਂ ਇਲਾਵਾ ਹੋਰ ਵੀ ਲੋਕਾਂ ਨੇ ਸ਼ਹਿਰ ਅੰਦਰ ਬਹੁਤ ਸਾਰੇ ਨਾਜਾਇਜ਼ ਕਬਜ਼ੇ ਕੀਤੇ ਹੋਏ‌ ਹਨ ਪਰ ਉ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ਮੌਕੇ ਵਿੱਕੀ ਕੁਮਾਰ, ਹੈਪੀ ਕੁਮਾਰ, ਹੇਮ ਰਾਜ ਕੁਮਾਰ ਲਹਿਰਾ, ਦਲਜੀਤ ਸਿੰਘ ਵਿਰਕ ਡਸਕਾ, ਗੁਰਤੇਜ ਸਿੰਘ ਕੁੱਬੇਵਾਲਾ ਪ੍ਰਧਾਨ ਸਿੱਧੂਪੁਰ, ਦੇਵਰਾਜ ਫਰੂਟ ਵਾਲੇ, ਬਲਦੇਵ ਸਿੰਘ, ਮੰਗਲ ਸਿੰਘ, ਗੋਰਾ ਲਾਲ, ਹਰੀ ਰਾਮ ਸਾਬਕਾ ਇੰਸਪੈਕਟਰ, ਰੋਸ਼ਨੀ ਕੌਰ ਪ੍ਰਧਾਨ, ਮਨਜੀਤ ਸਿੰਘ ਭੂਤਨੇਵਾਲੇ ਤੇ ਬੌਰੀਆ ਸਿੰਘ ਆਦਿ ਹਾਜ਼ਰ ਸਨ।
ਦੂਜੇ ਪਾਸੇ ਨਹਿਰੀ ਵਿਭਾਗ ਦੇ ਐੱਸਡੀਓ ਆਰੀਅਨ ਅਨੇਜਾ ਨੇ ਦੱਸਿਆ ਕਿ ਵਿਭਾਗ ਨੇ ਨਾਜਾਇਜ਼ ਕਬਜ਼ੇ ਸਬੰਧੀ ਨੋਟਿਸ ਦਿੱਤਾ ਸੀ ਪਰ ਉਸ ਨੇ ਖੋਖੇ ਅੰਦਰ ਕੰਧਾਂ ਕੱਢ ਲਈਆਂ ਸਨ। ਇਸ ਦੀ ਸ਼ਿਕਾਇਤ ਮਿਲਣ ’ਤੇ ਵਿਭਾਗ ਕਰਮਚਾਰੀ ਢਾਹੁਣ ਗਏ ਤਾਂ ਉਸ ਨੇ ਰੌਲਾ ਪਾਇਆ। ਇਸ ਕਰਕੇ ਵਿਭਾਗ ਪੁਲੀਸ ਸੁਰੱਖਿਆ ਅਧੀਨ ਅਗਲੀ ਕਾਰਵਾਈ ਕਰਨਗੇ।

Advertisement

Advertisement