ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਣ ਰੈਲੀਆਂ ਵਿੱਚ ਨਹੀਂ ਗੂੰਜ ਰਹੇ ਨਸ਼ਿਆਂ ਖ਼ਿਲਾਫ਼ ਨਾਅਰੇ

08:48 AM May 22, 2024 IST

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 21 ਮਈ
ਲੋਕ ਸਭਾ ਹਲਕਾ ਸੰਗਰੂਰ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਮਾਲੇਰਕੋਟਲਾ ’ਚ ਨਸ਼ਿਆਂ ਦੀ ਸਥਿਤੀ ਚਿੰਤਾਜਨਕ ਹੈ। ਇਸ ਦੇ ਬਾਵਜੂਦ ਹਲਕੇ ਦੀ ਇਹ ਸਮੱਸਿਆ ਅਜੇ ਤੱਕ ਚੋਣ ਮੰਚਾਂ ’ਤੇ ਗੂੰਜ ਨਹੀਂ ਸਕੀ।
ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜ ਰਹੇ ਉਮੀਦਵਾਰਾਂ ਦੇ ਚੋਣ ਭਾਸ਼ਣਾਂ ਵਿੱਚੋਂ ਨਸ਼ਿਆਂ ਦੇ ਮਾਮਲੇ ’ਚ ਹਲਕੇ ਦੀ ਜ਼ਮੀਨੀ ਸਥਿਤੀ ਗ਼ਾਇਬ ਹੈ। ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰਾਂ ਦੇ ਉਮੀਦਵਾਰ ਹਲਕੇ ’ਚ ਚੋਣ ਜਲਸਿਆਂ ਵਿੱਚ ਇੱਕ-ਦੂਜੇ ’ਤੇ ਦੋਸ਼-ਪ੍ਰਤੀ ਦੋਸ਼ ਤਾਂ ਲਾਉਂਦੇ ਹਨ, ਪਰ ਕਿਸੇ ਵੀ ਉਮੀਦਵਾਰ ਨੇ ਨਸ਼ਿਆਂ ਦੇ ਵਧ ਰਹੇ ਕਹਿਰ ਅਤੇ ਉਸ ਦੇ ਹੱਲ ਲਈ ਸਬੰਧੀ ਕੋਈ ਗੱਲ ਨਹੀਂ ਛੇੜੀ। ਇੱਥੋਂ ਤੱਕ ਕਿ ਮਾਲੇਰਕੋਟਲਾ ਵਿਧਾਨ ਸਭਾ ਹਲਕੇ ’ਚ ‘ਆਪ’ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ’ਚ ਕੀਤੇ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਕਾਲੀ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਦੇ ਹੱਕ ’ਚ ਕੀਤੇ ਰੋਡ ਸ਼ੋਅ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਵੀ ਨਸ਼ਿਆਂ ਦੀ ਸਥਿਤੀ ਤੇ ਇਸ ਸਮੱਸਿਆ ਦੇ ਹੱਲ ਬਾਰੇ ਗੱਲ ਨਹੀਂ ਕੀਤੀ। ਹਲਕੇ ਵਿੱਚ ਨਸ਼ਿਆਂ ਦੀ ਸਥਿਤੀ ਦੀ ਗੱਲ ਕਰੀਏ ਤਾਂ ਪੁਲੀਸ ਹਰ ਸਾਲ ਭਾਰੀ ਮਾਤਰਾ ਵਿੱਚ ਚਿੱਟੇ, ਅਫੀਮ, ਭੁੱਕੀ ਸਮੇਤ ਨਸ਼ੀਲੇ ਕੈਪਸੂਲ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕਰ ਰਹੀ ਹੈ। ਦਸ-ਬਾਰਾਂ ਸਾਲ ਪਹਿਲਾਂ ਤੱਕ ਹਲਕੇ ਵਿੱਚ ਚਿੱਟਾ ਤਸਕਰੀ ਦੀ ਸਥਿਤੀ ‘ਜ਼ੀਰੋ’ ਸੀ ਪਰ ਹੁਣ ਹਲਕੇ ਵਿੱਚ ਚਿੱਟਾ ਆਮ ਵਿਕ ਰਿਹਾ ਹੈ। ਨਸ਼ੇ ਕਾਰਨ ਚੋਰੀਆਂ, ਖੋਹਾਂ ਅਤੇ ਕੁੱਟਮਾਰ ਵਰਗੀਆਂ ਘਟਨਾਵਾਂ ਵਧ ਗਈਆਂ ਹਨ। ਵਧ ਰਹੇ ਨਸ਼ੇ ਕਾਰਨ ਲੋਕਾਂ ਨੂੰ ਕਈ ਕਾਨੂੰਨੀ ਅਤੇ ਸੁਰੱਖਿਆ ਨਾਲ ਸਬੰਧਤ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਹਲਕੇ ਦੀ ਬਦਕਿਸਮਤੀ ਕਿ ਚੋਣ ਜਲਸਿਆਂ ਅਤੇ ਬੈਠਕਾਂ ’ਚ ਇਸ ਮੁੱਦੇ ’ਤੇ ਚਰਚਾ ਨਹੀਂ ਹੋ ਰਹੀ।
ਇਹ ਸਥਿਤੀ ਜਾਗਰੂਕ ਨਾਗਰਿਕਾਂ ਅਤੇ ਨਸ਼ਾ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ ਬਹੁਤ ਪ੍ਰੇਸ਼ਾਨ ਕਰ ਰਹੀ ਹੈ। ਸੁਖਵਿੰਦਰ ਸਿੰਘ ਚੁੰਘਾਂ ਨੇ ਕਿਹਾ ਕਿ ਬਿਨਾਂ ਸ਼ੱਕ ਹਲਕੇ ਵਿੱਚ ਨਸ਼ੇ ਦੀ ਸਮੱਸਿਆ ਇੱਕ ਵੱਡਾ ਮੁੱਦਾ ਹੈ। ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਚੋਣ ਜਲਸਿਆਂ ਵਿੱਚ ਇਸ ’ਤੇ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ। ਪਰਮੇਲ ਸਿੰਘ ਹਥਨ ਨੇ ਕਿਹਾ ਕਿ ਹਲਕੇ ਵਿੱਚ ਚਿੱਟੇ ਸਮੇਤ ਹੋਰਨਾਂ ਨਸ਼ਿਆਂ ਦੀ ਮੰਗ, ਖਪਤ ਅਤੇ ਪੂਰਤੀ ਇੰਨੀ ਮਜ਼ਬੂਤ ​​ਹੈ ਕਿ ਹਾਲ ਦੀ ਘੜੀ ਨਸ਼ਿਆਂ ਦੀ ਤਸਕਰੀ ਰੁਕਦੀ ਨਜ਼ਰ ਨਹੀਂ ਆਉਂਦੀ।

Advertisement

Advertisement
Advertisement