For the best experience, open
https://m.punjabitribuneonline.com
on your mobile browser.
Advertisement

ਨਸ਼ੀਲੇ ਪਦਾਰਥਾਂ ਤੇ ਡਰੱਗ ਮਨੀ ਸਮੇਤ ਛੇ ਜਣੇ ਗ੍ਰਿਫ਼ਤਾਰ

07:58 AM Jul 01, 2024 IST
ਨਸ਼ੀਲੇ ਪਦਾਰਥਾਂ ਤੇ ਡਰੱਗ ਮਨੀ ਸਮੇਤ ਛੇ ਜਣੇ ਗ੍ਰਿਫ਼ਤਾਰ
ਪੁਲੀਸ ਦੀ ਹਿਰਾਸਤ ਵਿੱਚ ਗ੍ਰਿਫ਼ਤਾਰ ਮੁਲਜ਼ਮ।
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ/ਪੱਤਰ ਪ੍ਰੇਰਕ
ਅੰਮ੍ਰਿਤਸਰ/ਅਟਾਰੀ, 30 ਜੂਨ
ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲੀਸ ਨੇ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 500 ਗ੍ਰਾਮ ਆਈਸ ਡਰੱਗ, ਇੱਕ ਕਿੱਲੋ ਹੈਰੋਇਨ, ਲਗਭਗ ਪੰਜ ਲੱਖ ਰੁਪਏ ਡਰੱਗ ਮਨੀ, ਤਿੰਨ 12 ਬੋਰ ਦੀਆਂ ਰਾਈਫਲਾਂ ਅਤੇ ਦੋ ਵਾਹਨ ਸਮੇਤ ਸੋਨੇ ਦੇ ਗਹਿਣੇ ਅਤੇ ਨੌਂ ਮੋਬਾਈਲ ਬਰਾਮਦ ਕੀਤੇ ਹਨ। ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜੁਵਰਾਜ ਸਿੰਘ ਉਰਫ ਬੱਲ ਵਾਸੀ ਧਨੋਏ ਕਲਾਂ, ਰਣਜੀਤ ਸਿੰਘ ਵਾਸੀ ਭਗਵਾਨਪੁਰਾ ਥਾਣਾ ਭਿੱਖੀਵਿੰਡ, ਪ੍ਰਭਜੀਤ ਸਿੰਘ ਉਰਫ ਭਾਨਾ ਵਾਸੀ ਮਦਨ ਲਾਲ ਢੀਂਗਰਾ ਕਲੋਨੀ ਮਾਹਲ, ਮੰਗਲ ਸਿੰਘ ਉਰਫ ਮਿੱਠੂ ਵਾਸੀ ਰਾਜਾਤਾਲ ਥਾਣਾ ਘਰਿੰਡਾ, ਜਗਰੂਪ ਸਿੰਘ ਰਾਜੂ ਵਾਸੀ ਢੀਗਰਾ ਕਲੋਨੀ ਮਾਹਲ ਅਤੇ ਅਕਾਸ਼ਦੀਪ ਸਿੰਘ ਉਰਫ ਅਕਾਸ਼ ਵਾਸੀ ਰਾਜਾਤਾਲ ਥਾਣਾ ਘਰਿੰਡਾ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛ-ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਇਨ੍ਹਾਂ ਕੋਲੋਂ ਮਿਲੀਆਂ 12 ਬੋਰ ਦੀਆਂ ਤਿੰਨ ਰਾਈਫਲਾਂ ਯੂਪੀ ਦੇ ਇੱਕ ਗੈਂਗਸਟਰ ਗੋਪੀ ਵੱਲੋਂ ਇਨ੍ਹਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਵਿੱਚ ਸ਼ਾਮਲ ਮੰਗਲ ਸਿੰਘ ਦਾ ਪਾਕਿਸਤਾਨੀ ਤਸਕਰ ਕਾਲੂ ਚੇਅਰਮੈਨ ਨਾਲ ਸੰਪਰਕ ਸੀ ਅਤੇ ਉਹ ਉਸ ਦੇ ਰਾਹੀਂ ਹੈਰੋਇਨ ਮੰਗਵਾਉਂਦਾ ਸੀ। ਪੁਲੀਸ ਵੱਲੋਂ ਇਨ੍ਹਾਂ ਦੀ ਜਾਇਦਾਦ ਦੀ ਵੀ ਪਛਾਣ ਕੀਤੀ ਜਾ ਰਹੀ ਹੈ, ਜੋ ਇਨ੍ਹਾਂ ਨੇ ਨਸ਼ੀਲੇ ਪਦਾਰਥਾਂ ਦੀ ਕਮਾਈ ਨਾਲ ਖਰੀਦੀ ਹੈ ਜਿਸ ਨੂੰ ਪੁਲੀਸ ਵੱਲੋਂ ਤੁਰੰਤ ਫਰੀਜ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਰਣਜੀਤ ਸਿੰਘ ਖਿਲਾਫ ਚਾਰ ਕੇਸ ਅਤੇ ਜਗਰੂਪ ਸਿੰਘ ਦੇ ਖਿਲਾਫ ਇੱਕ ਕੇਸ ਦਰਜ ਹੈ।

Advertisement

ਹੈਰੋਇਨ ਸਮੇਤ ਦੋ ਗ੍ਰਿਫ਼ਤਾਰ

ਅੰਮ੍ਰਿਤਸਰ (ਟਨਸ): ਅੰਮ੍ਰਿਤਸਰ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 1 ਕਿੱਲੋ ਤੋਂ ਵੱਧ ਹੈਰੋਇਨ ਅਤੇ ਡਰੱਗ ਮਨੀ ਤੇ ਇੱਕ ਕਾਰ ਬਰਾਮਦ ਕੀਤੀ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਪਹਿਲਾਂ ਅਮਨਦੀਪ ਸਿੰਘ ਵਾਸੀ ਰਾਣੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਕੋਲੋਂ ਇਕ ਕਿਲੋ ਹੈਰੋਇਨ ਤੇ ਇੱਕ ਕਾਰ ਬਰਾਮਦ ਕੀਤੀ ਸੀ। ਇਸੇ ਮਾਮਲੇ ਵਿੱਚ ਜਾਂਚ ਕਰਦਿਆਂ ਹੁਣ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 1.1 ਕਿਲੋ ਹੈਰੋਇਨ , 8.75 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਕਾਰ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਉਰਫ ਸਨੀ ਵਜੋਂ ਹੋਈ ਹੈ, ਦੋਵੇਂ ਹੀ ਸੁਲਤਾਨਵਿੰਡ ਗੇਟ ਇਲਾਕੇ ਦੇ ਵਾਸੀ ਹਨ। ਪੁਲੀਸ ਵੱਲੋਂ ਹੁਣ ਇਨ੍ਹਾਂ ਦੋਵਾਂ ਕੋਲੋਂ ਵੀ ਪੁੱਛ-ਪੜਤਾਲ ਕੀਤੀ ਜਾਵੇਗੀ। ਪੁਲੀਸ ਇਸ ਮਾਮਲੇ ਵਿੱਚ ਹੁਣ ਤੱਕ ਦੋ ਕਿਲੋ ਹੈਰੋਇਨ ਅਤੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।

Advertisement
Author Image

Advertisement
Advertisement
×