ਜ਼ਹਿਰੀਲੀ ਸ਼ਰਾਬ ਪੀਣ ਕਾਰਨ ਛੇ ਮੌਤਾਂ; 14 ਜ਼ੇਰੇ ਇਲਾਜ
07:10 AM Oct 17, 2024 IST
Advertisement
ਸਿਵਾਨ/ਸਾਰਨ, 16 ਅਕਤੂਬਰ
ਬਿਹਾਰ ਦੇ ਸਿਵਾਨ ਅਤੇ ਸਾਰਨ ਜ਼ਿਲ੍ਹਿਆਂ ਵਿੱਚ ਕਥਿਤ ਤੌਰ ’ਤੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਘੱਟੋ-ਘੱਟ ਛੇ ਜਣਿਆਂ ਦੀ ਮੌਤ ਹੋ ਗਈ ਅਤੇ 14 ਹੋਰ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਸਿਵਾਨ ਵਿੱਚ ਚਾਰ ਅਤੇ ਸਾਰਨ ਵਿੱਚ ਦੋ ਮੌਤਾਂ ਹੋਈਆਂ ਹਨ। ਸਿਵਾਨ ਜ਼ਿਲ੍ਹਾ ਮੈਜਿਸਟ੍ਰੇਟ ਮੁਕੂਲ ਕੁਮਾਰ ਗੁਪਤਾ ਨੇ ਦੱਸਿਆ, ‘‘ਬੁੱਧਵਾਰ ਸਵੇਰੇ ਕਰੀਬ 7:30 ਵਜੇ ਸੂਚਨਾ ਮਿਲੀ ਸੀ ਕਿ ਮੱਘਰ ਅਤੇ ਔੜੀਆ ਪੰਚਾਇਤਾਂ ਵਿੱਚ ਤਿੰਨ ਜਣਿਆਂ ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਅਧਿਕਾਰੀਆਂ ਦੀ ਇੱਕ ਟੀਮ ਨੂੰ ਤੁਰੰਤ ਇਲਾਕੇ ’ਚ ਭੇਜਿਆ ਗਿਆ ਅਤੇ 12 ਹੋਰ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਪਰ ਰਾਹ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।’’ ਮ੍ਰਿਤਕਾਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ
Advertisement
Advertisement
Advertisement