ਸੁਨਾਮ ਨੇੜੇ ਸੜਕ ਹਾਦਸੇ ਵਿੱਚ ਬੱਚੇ ਸਣੇ ਛੇ ਹਲਾਕ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 2 ਨਵੰਬਰ
ਪਿੰਡ ਮਹਿਲਾਂ ਚੌਕ ਨੇੜੇ ਬੀਤੀ ਰਾਤ ਵਾਪਰੇ ਸੜਕ ਹਾਦਸੇ ਵਿੱਚ ਇੱਕ ਬੱਚੇ ਸਣੇ ਛੇ ਜਣਿਆਂ ਦੀ ਮੌਤ ਹੋ ਗਈ ਅਤੇ ਦੋ ਟਰੱਕ ਡਰਾਈਵਰ ਜ਼ਖ਼ਮੀ ਹੋ ਗਏ। ਮਾਰੂਤੀ ਕਾਰ ਸਵਾਰ ਪੰਜ ਦੋਸਤ ਦੇਰ ਰਾਤ ਮਾਲੇਰਕੋਟਲਾ ਸਥਤਿ ਹੈਦਰ ਸ਼ੇਖ ਦੀ ਦਰਗਾਹ ’ਤੇ ਮੱਥਾ ਟੇਕ ਕੇ ਸੁਨਾਮ ਪਰਤ ਰਹੇ ਸਨ। ਜਿਉਂ ਹੀ ਉਨ੍ਹਾਂ ਦੀ ਕਾਰ ਪਿੰਡ ਮਹਿਲਾਂ ਚੌਕ ਤੋਂ ਅੱਗੇ ਸੁਨਾਮ ਵੱਲ ਵਧੀ ਤਾਂ ਆਹਮੋ-ਸਾਹਮਣੇ ਆ ਰਹੇ ਤੇਲ ਦੇ ਟੈਂਕਰ ਅਤੇ ਸ਼ਿਪਿੰਗ ਕੰਟੇਨਰ ਵਿਚਾਲੇ ਫਸ ਗਈ, ਜਿਸ ਦੌਰਾਨ ਕਾਰ ਵਿੱਚ ਸਵਾਰ ਬੱਚੇ ਸਣੇ ਛੇ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਕਾਰ ਦੇ ਪਰਖੱਚੇ ਉੱਡ ਗਏ ਅਤੇ ਮ੍ਰਤਿਕ ਦੇਹਾਂ ਨੂੰ ਗੈਸ ਕਟਰ ਦੀ ਮਦਦ ਨਾਲ ਕਾਰ ਵਿੱਚੋਂ ਬਾਹਰ ਕੱਢਿਆ ਗਿਆ। ਲੋਕਾਂ ਅਨੁਸਾਰ ਇਹ ਹਾਦਸਾ ਰਾਤ ਕਰੀਬ ਇੱਕ ਵਜੇ ਵਾਪਰਿਆ ਹੈ। ਤੇਲ ਦਾ ਭਰਿਆ ਟੈਂਕਰ ਸੁਨਾਮ ਤੋਂ ਪਟਿਆਲਾ ਜਦਕਿ ਸ਼ਿਪਿੰਗ ਕੰਟੇਨਰ ਪਟਿਆਲਾ ਤੋਂ ਸੁਨਾਮ ਵੱਲ ਨੂੰ ਜਾ ਰਿਹਾ ਸੀ। ਹਾਦਸੇ ਦੌਰਾਨ ਸ਼ਿਪਿੰਗ ਕੰਟੇਨਰ ਅਤੇ ਤੇਲ ਦੇ ਟੈਂਕਰ ਦਾ ਡਰਾਈਵਰ ਵੀ ਜ਼ਖ਼ਮੀ ਹੋ ਗਏ।ਮਹਿਲਾਂ ਚੌਕ ਤੋਂ ਲਗਪਗ 500 ਮੀਟਰ ਦੀ ਦੂਰੀ ’ਤੇ ਵਾਪਰੇ ਇਸ ਹਾਦਸੇ ਵਿੱਚ ਮਾਰੇ ਗਏ ਮ੍ਰਤਿਕਾਂ ਦੀ ਪਛਾਣ ਦੀਪਕ ਜਿੰਦਲ (30), ਨੀਰਜ ਸਿੰਗਲਾ (37) ਅਤੇ ਉਸ ਦੇ ਸਾਢੇ ਚਾਰ ਸਾਲ ਦੇ ਪੁੱਤਰ ਮਾਧਵ ਸਿੰਗਲਾ, ਲਲਤਿ ਬਾਂਸਲ (45) ਤੇ ਦਿਵੇਸ਼ ਜਿੰਦਲ (33) ਸਾਰੇ ਵਾਸੀ ਸੁਨਾਮ ਅਤੇ ਵਜਿੈ ਕੁਮਾਰ (50) ਪੁੱਤਰ ਲਛਮਣ ਦਾਸ ਵਾਸੀ ਧਰਮਗੜ੍ਹ (ਸੁਨਾਮ) ਵਜੋਂ ਹੋਈ ਹੈ। ਮ੍ਰਤਿਕ ਦੇਹਾਂ ਦੇ ਪੋਸਟਮਾਰਟਮ ਲਈ ਉਨ੍ਹਾਂ ਨੂੰ ਸਿਵਲ ਹਸਪਤਾਲ ਸੰਗਰੂਰ ਪਹੁੰਚਾ ਦਿੱਤਾ ਗਿਆ ਹੈ। ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਬੀਤੀ ਰਾਤ ਹੋਏ ਸੜਕ ਹਾਦਸੇ ਵਿੱਚ ਚਾਰ ਸਾਲਾ ਬੱਚੇ ਸਣੇ ਛੇ ਸੁਨਾਮ ਵਾਸੀਆਂ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਦੁਖਾਂਤਕ ਘਟਨਾ ਨਾਲ ਉਨ੍ਹਾਂ ਦੇ ਮਨ ਨੂੰ ਭਾਰੀ ਠੇਸ ਪੁੱਜੀ ਹੈ। ਕੈਬਨਿਟ ਮੰਤਰੀ ਨੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਲਈ ਵਚਨਬੱਧ ਹੈ।
ਸੜਕ ਹਾਦਸੇ ਵਿੱਚ ਨੌਜਵਾਨ ਦਾ ਸਿਰ ਧੜ ਨਾਲੋਂ ਵੱਖ ਹੋਇਆ
ਪਟਿਆਲਾ (ਖੇਤਰੀ ਪ੍ਰਤੀਨਿਧ): ਇਥੇ ਸੰਗਰੂਰ ਸੜਕ ’ਤੇ ਪਿੰਡ ਧਬਲਾਨ ਕੋਲ ਵਾਪਰੇ ਸੜਕ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਤਿਕ ਦੀ ਪਛਾਣ ਅਰਸ਼ਦੀਪ ਸਿੰਘ (24 ਸਾਲ) ਪੁੱਤਰ ਜਗਮੇਲ ਸਿੰਘ ਵਾਸੀ ਬਾਬਾ ਫਰੀਦ ਨਗਰ ਬਠਿੰਡਾ ਵਜੋਂ ਹੋਈ। ਉਹ ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਤੋਂ ਐਮਬੀਬੀਐਸ ਕਰ ਰਿਹਾ ਸੀ। ਜਾਣਕਾਰੀ ਅਨੁਸਾਰ ਜਦੋਂ ਉਹ ਕਾਰ ਰਾਹੀਂ ਆਪਣੇ ਪਤਿਾ ਨਾਲ ਬਠਿੰਡਾ ਤੋਂ ਪਟਿਆਲਾ ਆ ਰਿਹਾ ਸੀ ਤਾਂ ਪਟਿਆਲਾ ਤੋਂ ਕੁਝ ਹੀ ਕਿਲੋਮੀਟਰ ਪਹਿਲਾਂ ਪਿੰਡ ਧਬਲਾਨ ਨਜ਼ਦੀਕ ਕਾਰ ਨੂੰ ਸੜਕ ਦੇ ਇੱਕ ਪਾਸੇ ਲਾ ਕੇ ਦੋਵੇਂ ਪਿਓ-ਪੁੱਤ ਪਿਸ਼ਾਬ ਕਰਨ ਲਈ ਰੁਕ ਗਏ। ਇਸ ਮਗਰੋਂ ਜਦੋਂ ਅਰਸ਼ਦੀਪ ਕਾਰ ਵਿਚ ਬੈਠਣ ਹੀ ਲੱੱਗਾ ਸੀ ਕਿ ਪਿਛੋਂ ਸੰਗਰੂਰ ਵਾਲੇ ਪਾਸੇ ਤੋਂ ਆ ਰਹੇ ਇੱਕ ਟਰੱਕ ਨੇ ਉਨ੍ਹਾਂ ਦੀ ਕਾਰ ’ਚ ਟੱਕਰ ਮਾਰ ਦਤਿੀ। ਇਸ ਟੱਕਰ ਕਾਰਨ ਕਾਰ ਖਤਾਨਾਂ ’ਚ ਜਾ ਡਿੱਗੀ ਤੇ ਟਰੱਕ ਦਾ ਟਾਇਰ ਅਰਸ਼ਦੀਪ ਦੀ ਗਰਦਨ ਉਪਰੋਂ ਦੀ ਲੰਘ ਗਿਆ ਜਿਸ ਕਾਰਨ ਉਸ ਦਾ ਸਿਰ ਧੜ ਨਾਲ਼ੋਂ ਵੱਖ ਹੋ ਗਿਆ। ਪੁਲੀਸ ਅਨੁਸਾਰ ਟਰੱਕ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ।