ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੀਤਾਰਾਮ ਯੇਚੁਰੀ: ਵਿਦਿਆਰਥੀ ਆਗੂ ਤੋਂ ਖੱਬੇਪੱਖੀ ਸਿਆਸਤਦਾਨ ਤੱਕ ਦਾ ਸਫ਼ਰ

07:51 AM Sep 13, 2024 IST
ਕਾਂਗਰਸ ਆਗੂ ਰਾਹੁਲ ਗਾਂਧੀ ਤੇ ਸੀਪੀਆਈ (ਐੱਮ) ਆਗੂ ਸੀਤਾਰਾਮ ਯੇਚੁਰੀ ਦੀ ਪੁਰਾਣੀ ਤਸਵੀਰ।

* 1992 ਤੋਂ ਸੀਪੀਆਈ (ਐੱਮ) ਦੇ ਪੋਲਿਟ ਬਿਊਰੋ ਮੈਂਬਰ ਸਨ ਯੇਚੁਰੀ
* 2005 ਤੋਂ 2017 ਤੱਕ ਰਾਜ ਸਭਾ ਮੈਂਬਰ ਵੀ ਰਹੇ

Advertisement

ਚੰਡੀਗੜ੍ਹ, 12 ਸਤੰਬਰ
ਸੀਤਾਰਾਮ ਯੇਚੁਰੀ (12 ਅਗਸਤ 1952 ਤੋਂ 12 ਸਤੰਬਰ 2024) ਭਾਰਤੀ ਖੱਬੇਪੱਖੀ ਸਿਆਸਤਦਾਨ ਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜਨਰਲ ਸਕੱਤਰ ਸਨ। ਉਹ 1992 ਤੋਂ ਸੀਪੀਆਈ (ਐੱਮ) ਦੇ ਪੋਲਿਟ ਬਿਊਰੋ ਮੈਂਬਰ ਸਨ। ਉਹ 2005 ਤੋਂ 2017 ਤੱਕ ਪੱਛਮੀ ਬੰਗਾਲ ਤੋਂ ਰਾਜ ਸਭਾ ਮੈਂਬਰ ਵੀ ਰਹੇ। ਸੀਤਾਰਾਮ ਯੇਚੁਰੀ ਦਾ ਜਨਮ ਮਦਰਾਸ ਵਿੱਚ ਤੇਲਗੂ ਭਾਸ਼ੀ ਪਰਿਵਾਰ ’ਚ ਹੋਇਆ। ਉਨ੍ਹਾਂ ਦੇ ਪਿਤਾ ਸਰਵੇਸ਼ਵਰਾ ਸੌਮਿਆਜੁਲਾ ਯੇਚੁਰੀ ਅਤੇ ਮਾਤਾ ਕਲਪਕਮ ਯੇਚੁਰੀ ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਤੋਂ ਸਨ। ਯੇਚੁਰੀ ਨੇ ਦਸਵੀਂ ਤੱਕ ਦੀ ਪੜ੍ਹਾਈ ਹੈਦਰਾਬਾਦ ਦੇ ਆਲ ਸੇਂਟਜ਼ ਹਾਈ ਸਕੂਲ ਤੋਂ ਕੀਤੀ। 1969 ’ਚ ਹੋਏ ਤਿਲੰਗਾਨਾ ਮੁਜ਼ਾਹਰਿਆਂ ਦੌਰਾਨ ਉਹ ਦਿੱਲੀ ਆਏ। ਉਨ੍ਹਾਂ ਦਿੱਲੀ ਦੇ ਪ੍ਰੈਜ਼ੀਡੈਂਟ ਅਸਟੇਟ ਸਕੂਲ ਤੋਂ ਸੀਨੀਅਰ ਸੈਕੰਡਰੀ, ਸੇਂਟ ਸਟੀਫਨ ਕਾਲਜ, ਦਿੱਲੀ ਤੋਂ ਅਰਥਸ਼ਾਸਤਰ ਦੀ ਬੀਏ (ਆਨਰਜ਼) ਅਤੇ ਜੇਐੱਨਯੂ ਤੋਂ ਅਰਥਸ਼ਾਸਤਰ ਦੀ ਐੱਮਏ ਕੀਤੀ। ਉਨ੍ਹਾਂ ਜੇਐੱਨਯੂ ਤੋਂ ਹੀ ਅਰਥਸ਼ਾਸਤਰ ਦੀ ਪੀਐੱਚਡੀ ਵੀ ਸ਼ੁਰੂ ਕੀਤੀ ਪਰ ਐਮਰਜੈਂਸੀ ਦੌਰਾਨ ਹੋਈ ਉਨ੍ਹਾਂ ਦੀ ਗ੍ਰਿਫ਼ਤਾਰੀ ਕਾਰਨ ਪੂਰੀ ਨਾ ਹੋ ਸਕੀ।

ਸੀਪੀਆਈ (ਐੱਮ) ਆਗੂ ਬਰਿੰਦਾ ਕਰਾਤ ਨਵੀਂ ਦਿੱਲੀ ਸਥਿਤ ਪਾਰਟੀ ਦਫ਼ਤਰ ’ਚ ਸੀਤਾਰਾਮ ਯੇਚੁਰੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ। -ਫੋਟੋਆਂ: ਪੀਟੀਆਈ

ਯੇਚੁਰੀ 1974 ’ਚ ਐੱਸਐੱਫਆਈ ’ਚ ਸ਼ਾਮਲ ਹੋਏ ਤੇ ਸਾਲ ਮਗਰੋਂ ਸੀਪੀਆਈ (ਐੱਮ) ਵਿੱਚ ਸ਼ਾਮਲ ਹੋ ਗਏ। ਐਮਰਜੈਂਸੀ ਹਟਣ ਮਗਰੋਂ ਉਹ 1977-78 ਵਿੱਚ ਜੇਐੱਨਯੂ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਬਣੇ। ਇਸ ਦੌਰਾਨ ਪ੍ਰਕਾਸ਼ ਕਰਾਤ ਵੀ ਉਨ੍ਹਾਂ ਨਾਲ ਸਨ। 1978 ਵਿੱਚ ਉਹ ਐੱਸਐਫਆਈ ਦੇ ਆਲ ਇੰਡੀਆ ਜੁਆਇੰਟ ਸਕੱਤਰ ਤੇ ਬਾਅਦ ਵਿੱਚ ਐੱਸਐੱਫਆਈ ਦੇ ਆਲ ਇੰਡੀਆ ਪ੍ਰਧਾਨ ਬਣੇ। 1986 ’ਚ ਉਨ੍ਹਾਂ ਐੱਸਐੱਫਆਈ ਛੱਡ ਦਿੱਤੀ। 1992 ’ਚ ਉਹ ਸੀਪੀਆਈ (ਐੱਮ) ਦੇ ਪੋਲਿਟ ਬਿਊਰੋ ਮੈਂਬਰ ਤੇ 19 ਅਪਰੈਲ 2015 ’ਚ ਪਾਰਟੀ ਦੇ ਜਨਰਲ ਸਕੱਤਰ ਚੁਣੇ ਗਏ। ਯੇਚੁਰੀ ਦੇ ਸਾਬਕਾ ਜਨਰਲ ਸਕੱਤਰ ਹਰਿਕਿਸ਼ਨ ਸਿੰਘ ਸੁਰਜੀਤ ਦੀ ਗੱਠਜੋੜ ਨਿਰਮਾਣ ਵਿਰਾਸਤ ਨੂੰ ਕਾਇਮ ਰੱਖਣ ਵਾਲਾ ਮੰਨਿਆ ਜਾਂਦਾ ਹੈ। ਉਨ੍ਹਾਂ ਹਮੇਸ਼ਾ ਹਿੰਸਾ ਖ਼ਿਲਾਫ਼ ਆਵਾਜ਼ ਉਠਾਈ। ਜੰਮੂ ਕਸ਼ਮੀਰ ’ਚੋਂ ਧਾਰਾ 370 ਤੇ 35 ਏ ਮਨਸੂਖ਼ ਕਰਨ ਦੇ ਫ਼ੈਸਲੇ ਦੀ ਵੀ ਉਨ੍ਹਾਂ ਆਲੋਚਨਾ ਕੀਤੀ। ਯੇਚੁਰੀ ਦੇ ਪਰਿਵਾਰ ’ਚ ਉਨ੍ਹਾਂ ਦੀ ਪਤਨੀ ਸੀਮਾ ਚਿਸ਼ਤੀ ਹੈ। ਪੁੱਤਰ ਆਸ਼ੀਸ਼ ਯੇਚੁਰੀ (34) ਦਾ 2021 ’ਚ ਕੋਵਿਡ-19 ਕਾਰਨ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਧੀ ਅਖਿਲਾ ਯੇਚੁਰੀ ਹੈ। ਯੇਚੁਰੀ ਦਾ ਪਹਿਲਾ ਵਿਆਹ ਇੰਦਰਾਨੀ ਮਜੂਮਦਾਰ ਨਾਲ ਹੋਇਆ ਸੀ। -ਏਜੰਸੀ

Advertisement

Advertisement
Tags :
Communist Party of IndiaCPI MJNU Students UnionPunjabi khabarPunjabi NewsSitaram Yechury