ਸੀਤਲਵਾੜ ਨੂੰ ਦੋਸ਼ ਮੁਕਤ ਕੀਤੇ ਜਾਣ ਦੀ ਅਪੀਲ ਖਾਰਜ
07:48 AM Jul 21, 2023 IST
**EDS: FILE PHOTO** Kolkata: In this file photo dated Saturday, Nov. 19, 2022, social activist Teesta Setalvad speaks during a discussion on 'Indian Constitution and Democracy', in Kolkata, (PTI Photo)(PTI07_20_2023_000261B)
Advertisement
ਅਹਿਮਦਾਬਾਦ, 20 ਜੁਲਾਈ
ਗੁਜਰਾਤ ’ਚ ਅਹਿਮਦਾਬਾਦ ਦੀ ਇੱਕ ਸੈਸ਼ਨ ਅਦਾਲਤ ਨੇ ਸੂਬੇ ਵਿੱਚ 2002 ’ਚ ਹੋਏ ਦੰਗਿਆਂ ਦੇ ਸਬੰਧ ਵਿੱਚ ਕਥਿਤ ਤੌਰ ’ਤੇ ਸਬੂਤਾਂ ਨਾਲ ਛੇੜਛਾੜ ਕਰਨ ਦੇ ਮਾਮਲੇ ਵਿੱਚ ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ ਨੂੰ ਦੋਸ਼ ਮੁਕਤ ਕਰਨ ਦੀ ਅਪੀਲ ਅੱਜ ਖਾਰਜ ਕਰ ਦਿੱਤੀ ਹੈ। ਵਧੀਕ ਸੈਸ਼ਨ ਜੱਜ ਏਆਰ ਪਟੇਲ ਨੇ ਸੀਤਲਵਾੜ ਦੀ ਪਟੀਸ਼ਨ ਖਾਰਜ ਕਰ ਦਿੱਤੀ। ਗੁਜਰਾਤ ਸਰਕਾਰ ਨੇ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਉਸ ਨੇ ਦੰਗਾ ਪੀੜਤਾਂ ਦਾ ਭਰੋਸਾ ਤੋੜਿਆ ਤੇ ਬੇਕਸੂਰ ਲੋਕਾਂ ਨੂੰ ਫਸਾਇਆ। ਗੁਜਰਾਤ ਹਾਈ ਕੋਰਟ ਵੱਲੋਂ ਰਾਹਤ ਦੇਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਇਸੇ ਮਾਮਲੇ ’ਚ ਸੀਤਲਵਾੜ ਨੂੰ ਜ਼ਮਾਨਤ ਦੇ ਦਿੱਤੀ ਸੀ। -ਪੀਟੀਆਈ
Advertisement
Advertisement
Advertisement