ਗਾਇਕ ਕਰਨ ਔਜਲਾ ਦੇ ਬ੍ਰਿਸਬਨ ਸ਼ੋਅ ਦਾ ਪੋਸਟਰ ਰਿਲੀਜ਼
08:49 AM Oct 06, 2024 IST
Advertisement
ਬ੍ਰਿਸਬਨ (ਹਰਜੀਤ ਲਸਾੜਾ): ਆਇਫਾ ਇੰਟਰਨੈਸ਼ਨਲ ‘ਟਰੈਂਡਸੈਟਰ ਆਫ ਦਿ ਈਅਰ’ ਐਵਾਰਡ ਨਾਲ ਸਨਮਾਨਿਤ ਪੰਜਾਬੀ ਗਾਇਕ ਕਰਨ ਔਜਲਾ ਚਰਚਾ ਵਿੱਚ ਹੈ। ਉਸ ਦੀ ਗਾਇਕੀ ਦਾ ਜਲਵਾ ਪੌਲੀਵੁੱਡ ਤੋਂ ਬਾਅਦ ਹੁਣ ਬੌਲੀਵੁੱਡ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਕ੍ਰਿਏਟਿਵ ਈਵੈਂਟ ਅਤੇ ਪਲੈਟੀਨਮ ਈਵੈਂਟ ਵੱਲੋਂ ਉਨ੍ਹਾਂ ਦਾ ਸ਼ੋਅ 3 ਨਵੰਬਰ ਨੂੰ ਬ੍ਰਿਸਬਨ ਐਂਟਰਟੇਨਮੈਂਟ ਸੈਂਟਰ ਵਿੱਚ ਕਰਵਾਇਆ ਜਾ ਰਿਹਾ ਹੈ। ਪੰਜਾਬੀ ਪੈਲੇਸ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਪ੍ਰਬੰਧਕ ਬਲਵਿੰਦਰ ਸਿੰਘ ਲਾਲੀ, ਸ਼ਿਕੂ ਨਾਭਾ, ਸੌਰਭ ਸਿੰਘ, ਐਂਡੀ ਸਿੰਘ, ਮੋਨੀਲ ਪਟੇਲ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਗਾਇਕ ਕਰਨ ਔਜਲਾ ਦੇ ਲਾਈਵ ਸ਼ੋਅ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਪ੍ਰਬੰਧਕਾਂ ਅਨੁਸਾਰ ‘ਇੱਟ ਵਾਜ਼ ਆਲ ਏ ਡਰੀਮ’ ਆਸਟਰੇਲੀਆ ਦੌਰੇ ਪ੍ਰਤੀ ਪਰਿਵਾਰਾਂ ’ਚ ਬਹੁਤ ਭਾਰੀ ਉਤਸ਼ਾਹ ਹੈ ਅਤੇ ਸਾਰੇ ਸ਼ੋਅ ਦੀਆਂ ਟਿਕਟਾਂ ਵਿਕ ਚੁੱਕੀਆਂ ਹਨ।
Advertisement
Advertisement
Advertisement