ਸਿੰਗਾਪੁਰ ਨੇ ਵਿਦੇਸ਼ ਕਾਮਿਆਂ ਦੀਆਂ ਘੱਟੋ ਘੱਟ ਤਨਖਾਹਾਂ ’ਚ ਵਾਧਾ ਕੀਤਾ
11:47 AM Mar 05, 2024 IST
ਸਿੰਗਾਪੁਰ, 5 ਮਾਰਚ
ਸਿੰਗਾਪੁਰ ਨੇ ਵਿਦੇਸ਼ੀ ਕਾਮਿਆਂ ਨੂੰ ਜਾਰੀ ਕੀਤੇ ਰੁਜ਼ਗਾਰ ਪਾਸ (ਈਪੀ) ਲਈ ਘੱਟੋ-ਘੱਟ ਯੋਗਤਾ ਮਾਸਿਕ ਤਨਖਾਹ ਸਿੰਗਾਪੁਰ 5,000 ਤੋਂ ਵਧਾ ਕੇ 5,600 ਸਿੰਗਾਪੁਰ ਡਾਲਰ ਕਰ ਦਿੱਤੀ ਹੈ। ਵਧੀ ਹੋਈ ਤਨਖਾਹ 1 ਜਨਵਰੀ 2025 ਤੋਂ ਲਾਗੂ ਹੋਵੇਗੀ। ਵਿੱਤੀ ਸੇਵਾਵਾਂ ਵਿੱਚ ਕੰਮ ਕਰਨ ਵਾਲਿਆਂ ਲਈ ਘੱਟੋ-ਘੱਟ ਉਜਰਤ 5,500 ਤੋਂ 6,200 ਸਿੰਗਾਪੁਰ ਤੱਕ ਵਧਾ ਦਿੱਤੀ ਗਈ ਹੈ। ਅਜਿਹਾ ਇਸ ਸੈਕਟਰ ਵਿੱਚ ਵੱਧ ਤਨਖਾਹਾਂ ਦੇ ਰੁਝਾਨ ਨੂੰ ਦੇਖਦੇ ਹੋਏ ਕੀਤਾ ਗਿਆ ਹੈ। ਨਵਾਂ ਤਨਖਾਹ ਸਕੇਲ ਈਪੀ ਧਾਰਕਾਂ 'ਤੇ ਉਦੋਂ ਲਾਗੂ ਹੋਵੇਗਾ ਜਦੋਂ ਉਹ ਇੱਕ ਸਾਲ ਬਾਅਦ ਪਾਸ ਨੂੰ ਰੀਨਿਊ ਕਰਨਗੇ।
Advertisement
Advertisement