For the best experience, open
https://m.punjabitribuneonline.com
on your mobile browser.
Advertisement

ਸਿੰਗਾਪੁਰ: ਭਾਰਤੀ ਮੂਲ ਦਾ ਡਿਪਟੀ ਡਾਇਰੈਕਟਰ ਧੋਖਾਧੜੀ ਦਾ ਦੋਸ਼ੀ ਕਰਾਰ

08:13 AM Jan 05, 2024 IST
ਸਿੰਗਾਪੁਰ  ਭਾਰਤੀ ਮੂਲ ਦਾ ਡਿਪਟੀ ਡਾਇਰੈਕਟਰ ਧੋਖਾਧੜੀ ਦਾ ਦੋਸ਼ੀ ਕਰਾਰ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਸਿੰਗਾਪੁਰ: ਸਿੰਗਾਪੁਰ ਫੁਟਬਾਲ ਐਸੋਸੀਏਸ਼ਨ (ਐੱਫਏਐੱਸ) ਦੇ ਭਾਰਤੀ ਮੂਲ ਦੇ ਸਾਬਕਾ ਡਿਪਟੀ ਡਾਇਰੈਕਟਰ ਨੂੰ ਆਪਣੀ ਮਾਲਕੀ ਵਾਲੀ ਕੰਪਨੀ ਜ਼ਰੀਏ ਖੇਡ ਸੰਸਥਾ ਨਾਲ ਧੋਖਾਧੜੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਰਿਕਰਮ ਜੀਤ ਸਿੰਘ ਰਣਧੀਰ ਸਿੰਘ(43) ਉੱਤੇ ਦੋਸ਼ ਸੀ ਕਿ ਉਨ੍ਹਾਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਖੇਡ ਸੰਸਥਾ ਨਾਲ ਜੁੜੇ ਸਪਲਾਈ ਕੰਟਰੈਕਟ ਖੁ਼ਦ ਜਾਂ ਆਪਣੀ ਪਤਨੀ ਨਾਲ ਸਬੰਧਤ ਕੰਪਨੀਆਂ ਨੂੰ ਦਿੱਤੇ। ‘ਦਿ ਸਟਰੇਟ ਟਾਈਮਜ਼’ ਦੀ ਰਿਪੋਰਟ ਮੁਤਾਬਕ ਸਿੰਘ ਨੇ ਮੰਨਿਆ ਕਿ ਉਸ ਨੇ ਤੇ ਉਸ ਦੀ ਪਤਨੀ ਆਸੀਆ ਕਿਰਨ ਕੈਮਜ਼ ਨੇ 127,896 ਸਿੰਗਾਪੁਰ ਡਾਲਰ ਦਾ ਮੁਨਾਫ਼ਾ ਕਮਾਇਆ। ਸਿੰਗਾਪੁਰ ਦੀ ਕੁਰੱਪਟ ਪ੍ਰੈਕਟਿਸਿਜ਼ ਇਨਵੈਸਟੀਗੇਸ਼ਨ ਬਿਊਰੋ ਨੇ ਇਹ ਰਕਮ ਆਪਣੇ ਕਬਜ਼ੇ ਵਿਚ ਲੈ ਕੇ ਸਿੰਗਾਪੁਰ ਫੁਟਬਾਲ ਐਸੋਸੀਏਸ਼ਨ ਨੂੰ ਮੋੜ ਦਿੱਤੀ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×