ਦੱਖਣੀ ਅਫਰੀਕਾ ’ਚ ਆਮ ਚੋਣਾਂ ਲਈ ਵੋਟਿੰਗ, ਸੱਤਾਧਾਰੀ ਏਐੱਨਸੀ ਦਾ ਵੱਕਾਰ ਦਾਅ ’ਤੇ
11:40 AM May 29, 2024 IST
Advertisement
ਕੇਪਟਾਊਨ, 29 ਮਈ
ਦੱਖਣੀ ਅਫਰੀਕਾ ਵਿੱਚ ਅੱਜ ਆਮ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ। ਇਸ ਨੂੰ 30 ਸਾਲਾਂ 'ਚ ਦੇਸ਼ ਦੀ ਸਭ ਤੋਂ ਮਹੱਤਵਪੂਰਨ ਚੋਣ ਮੰਨਿਆ ਜਾ ਰਿਹਾ ਹੈ। ਇਨ੍ਹਾਂ ਚੋਣਾਂ ਵਿੱਚ ਤਿੰਨ ਦਹਾਕਿਆਂ ਤੋਂ ਭਾਰੂ ਰਹੀ ਅਫਰੀਕਨ ਨੈਸ਼ਨਲ ਕਾਂਗਰਸ (ਏਐੱਨਸੀ) ਦੀ ਸਾਖ ਦਾਅ ’ਤੇ ਲੱਗੀ ਹੋਈ ਹੈ। ਪਾਰਟੀ ਨੇ 1994 ਵਿੱਚ ਨਸਲੀ ਵਿਤਕਰੇ ਦੇ ਬੇਰਹਿਮ ਗੋਰੇ ਘੱਟਗਿਣਤੀ ਸ਼ਾਸਨ ਵਿੱਚੋਂ ਦੱਖਣੀ ਅਫ਼ਰੀਕਾ ਨੂੰ ਬਾਹਰ ਕੱਢਣ ’ਚ ਅਹਿਮ ਭੂਮਿਕਾ ਨਿਭਾਈ ਸੀ। ਸਭ ਲਈ ਬਿਹਤਰ ਜ਼ਿੰਦਗੀ ਦੇ ਨਾਅਰੇ ਨਾਲ ਰੰਗਭੇਦ ਖ਼ਤਮ ਕਰਨ ਦਾ ਵਾਅਦਾ ਕਰਨ ਵਾਲੀ ਪਾਰਟੀ ਅੱਜ ਨਾਬਰਾਬਰੀ, ਗਰੀਬੀ ਅਤੇ ਬੇਰੁਜ਼ਗਾਰੀ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੀ ਹੈ ਅਤੇ ਇਨ੍ਹਾਂ ਤੋਂ ਪ੍ਰੇਸ਼ਾਨ ਸਿਆਹਫਾਮ ਬਹੁਗਿਣਤੀ ਨੇ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਧਮਕੀ ਦਿੱਤੀ ਹੈ, ਜੇ ਏਐੱਨਸੀ ਨੂੰ ਚੋਣਾਂ ਵਿੱਚ ਬਹੁਮਤ ਨਹੀਂ ਮਿਲਦਾ ਹੈ ਤਾਂ ਇਸ ਨੂੰ ਸਰਕਾਰ ਬਣਾਉਣ ਲਈ ਹੋਰ ਪਾਰਟੀਆਂ ਨਾਲ ਗਠਜੋੜ ਕਰਨਾ ਪੈ ਸਕਦਾ ।
Advertisement
Advertisement
Advertisement